ਆਂਡਾ ਮਾਸਾਹਾਰੀ ਹੈ ਜਾਂ ਸ਼ਾਕਾਹਾਰੀ, ਸਾਇੰਸ ਨੇ ਸੁਲਝਾਈ ਪਹੇਲੀ

ਦੁਨੀਆਂ ‘ਚ ਕਈ ਅਜਿਹੇ ਸਵਾਲ ਹਨ, ਜਿੰਨ੍ਹਾਂ ਨੂੰ ਅਸੀਂ ਬਚਪਨ ਤੋਂ ਸੁਣਦੇ ਆ ਰਹੇ ਹਾਂ ਪਰ ਇਹਨਾਂ ਦਾ ਅਜੇ ਤੱਕ ਕੋਈ ਜਵਾਬ ਨਹੀਂ ਮਿਲ ਪਾਇਆ ਹੈ।

ਦੁਨੀਆਂ ਦੇ ਪੇਚੀਦਾ ਸਵਾਲ ‘ਚੋਂ ਇੱਕ ਵੱਡਾ ਸਵਾਲ ਹੈ, ਪਹਿਲਾਂ ਮੁਰਗੀ ਆਈ ਜਾਂ ਆਂਡਾ? ਪਰ ਇਸ ਤੋਂ ਬਾਅਦ ਇੱਕ ਸਵਾਲ ਜੋ ਲੋਕਾਂ ਦੇ ਮਨਾਂ ‘ਚ ਅਕਸਰ ਆਉਂਦਾ ਹੈ, ਉਹ ਹੈ ਆਂਡਾ ਮਾਸਾਹਾਰੀ ਹੈ ਸ਼ਾਕਾਹਾਰੀ?

ਆਂਡਾ ਮਾਸਾਹਾਰੀ ਹੈ ਜਾਂ ਸ਼ਾਕਾਹਾਰੀ, ਸਾਇੰਸ ਨੇ ਸੁਲਝਾਈ ਪਹੇਲੀ!
ਆਂਡਾ ਮਾਸਾਹਾਰੀ ਹੈ ਜਾਂ ਸ਼ਾਕਾਹਾਰੀ, ਸਾਇੰਸ ਨੇ ਸੁਲਝਾਈ ਪਹੇਲੀ!ਦੁਨੀਆਂ ‘ਚ ਬਹੁਤ ਅਜਿਹੇ ਲੋਕ ਹਨ, ਜੋ ਆਂਡੇ ਇਹ ਸੋਚ ਕੇ ਨਹੀਂ ਖਾਂਦੇ ਕਿ ਇਹ ਮਾਸਾਹਾਰੀ ਹੁੰਦਾ ਹੈ। ਉਹ ਇਹ ਲਾਜਿਕ ਲਗਾਉਂਦੇ ਹਨ ਕਿ ਕਿਉਂਕਿ ਆਂਡੇ ਮੁਰਗੀ ਦਿੰਦੀ ਹੈ, ਇਸ ਲਈ ਉਹ ਮਾਸਾਹਾਰੀ ਹੁੰਦਾ ਹੈ।

ਜੇਕਰ ਅਸੀਂ ਇਸ ਲਾਜਿਕ ਦੇ ਹਿਸਾਬ ਨਾਲ ਚੱਲਦੇ ਹਾਂ ਤਾਂ ਦੁੱਧ ਵੀ ਜਾਨਵਰ ਤੋਂ ਹੀ ਨਿਕਲਦਾ ਹੈ, ਫਿਰ ਉਹ ਸ਼ਾਕਾਹਾਰੀ ਕਿਵੇਂ ਹੈ?
ਅਗਰ ਇਸ ‘ਤੇ ਤੁਹਾਡਾ ਜਵਾਬ ਹੈ ਕਿ ਆਂਡੇ ਤੋਂ ਬੱਚਾ ਨਿਕਲ ਸਕਦਾ ਸੀ, ਇਸ ਕਾਰਨ ਉਹ ਮਾਸਾਹਾਰੀ ਹੈ। ਪਰ, ਤੁਹਾਨੂੰ ਦੱਸ ਦੇਈਏ ਕਿ ਬਜ਼ਾਰ ‘ਚ ਮਿਲਣ ਵਾਲੇ ਜ਼ਿਆਦਾਤਰ ਆਂਡੇ ਅਨਫਰਟੀਲਾਈਜ਼ਡ ਹੁੰਦੇ ਹਨ। ਇਸਦਾ ਮਤਲਬ ਕਿ ਉਹਨਾਂ ਆਂਡਿਆਂ ਤੋਂ ਕਦੀ ਚੂਜ਼ੇ ਨਹੀਂ ਨਿਕਲ ਸਕਦੇ।


ਆਂਡਾ ਮਾਸਾਹਾਰੀ ਹੈ ਜਾਂ ਸ਼ਾਕਾਹਾਰੀ, ਸਾਇੰਸ ਨੇ ਸੁਲਝਾਈ ਪਹੇਲੀ!ਸਾਇੰਸ ਨੇ ਆਪਣਾ ਇਹ ਤੱਥ ਰੱਖਦੇ ਹੋਏ ਇਹ ਸਾਬਿਤ ਕੀਤਾ ਹੈ ਕਿ ਆਂਡਾ ਸ਼ਾਕਾਹਾਰੀ ਹੁੰਦਾ ਹੈ।

Your ads will be inserted here by

Easy Plugin for AdSense.

Please go to the plugin admin page to
Paste your ad code OR
Suppress this ad slot.

ਇਹ ਤਾਂ ਹਰ ਕਿਸੇ ਨੂੰ ਪਤਾ ਹੁੰਦਾ ਹੈ ਕਿ ਆਂਡੇ ਦੇ ਤਿੰਨ ਹਿੱਸੇ ਹੁੰਦੇ ਹਨ – ਛਿਲਕਾ, ਆਂਡੇ ਦੀ ਜਰਦੀ, ਅਤੇ ਸਫੇਦੀ। ਰਿਸਰਚ ਦੇ ਮੁਤਾਬਕ, ਆਂਡੇ ਦੀ ਸਫੇਦੀ ‘ਚ ਸਿਰਫ ਪ੍ਰੋਟੀਨ ਮੌਜੂਦ ਹੁੰਦਾ ਹੈ। ਇਸ ‘ਚ ਜਾਨਵਰ ਦਾ ਕੋਈ ਹਿੱਸਾ ਮੌਜੂਦ ਨਹੀਂ ਹੁੰਦਾ। ਤਕਨੀਕੀ ਰੂਪ ‘ਚ ਐਗ ਵਾਈਟ ਸ਼ਾਕਾਹਾਰੀ ਹੁੰਦਾ ਹੈ।

ਆਂਡਾ ਮਾਸਾਹਾਰੀ ਹੈ ਜਾਂ ਸ਼ਾਕਾਹਾਰੀ, ਸਾਇੰਸ ਨੇ ਸੁਲਝਾਈ ਪਹੇਲੀ!

ਅੰਡੇ ਦੀ ਜਰਦੀ

ਐਗ ਵਾਈਟ ਦੀ ਤਰ੍ਹਾਂ ਐਗ ਯੋਕ ‘ਚ ਸਭ ਤੋਂ ਜ਼ਿਆਦਾ ਪ੍ਰੋਟੀਨ, ਕਲਾਸਟਰੋਲ, ਅਤੇ ਫੈਟ ਮੌਜੂਦ ਹੁੰਦਾ ਹੈ। ਲੇਕਿਨ ਜੋ ਆਂਡੇ ਮੁਰਗੇ ਅਤੇ ਮੁਰਗੀ ਦੇ ਸੰਪਰਕ ‘ਚ ਆਉਣ ਤੋਂ ਬਾਅਦ ਬਣਦੇ ਹਨ, ਉਹਨਾਂ ‘ਚ ਗੈਮੀਨ ਸੈਲ ਮੌਜੂਦ ਹੂਮਦਾ ਹੈ, ਉਹ ਉਸਨੂੰ ਮਾਸਾਹਾਰੀ ਬਣਾਉਂਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਮੁਰਗੀ 6 ਮਹੀਨੇ ਦੀ ਹੋਣ ਤੋਂ ਬਾਅਦ ਹਰ ਇੱਕ ਜਾਂ ਡੇਢ ਦਿਨ ‘ਚ ਆਂਡਾ ਦਿੰਦੀ ਹੈ, ਉਹ ਅਨਫਰਟੀਲਾਈਜ਼ਡ ਐਗ ਹੁੰਦਾ ਹੈ। ਉਹਨਾਂ ‘ਚੋਂ ਕਦੀ ਆਂਡੇ ਨਹੀਂ ਨਿਕਲਦੇ।

ਸੋ, ਜੇਕਰ ਤੁਸੀਂ ਆਂਡਿਆਂ ਨੂੰ ਮਾਸਾਹਾਰੀ ਸਮਝ ਕੇ ਨਹੀਂ ਖਾ ਰਹੇ ਹੋ, ਤਾਂ ਤੁਸੀਂ ਇਸ ਨੂੰ ਹੁਣੇ ਤੋਂ ਖਾਣਾ ਸ਼ੁਰੂ ਕਰ ਸਕਦੇ ਹੋ।