ਆਜ਼ਾਦੀ ਤੋਂ ਬਾਦ ਵੀ ਇਸ ਪਿੰਡ ਲੱਗਦੀ ਕੁੜੀਆਂ ਦੀ ਬੋਲੀ

12 ਹਰਦੋਈ: ਭਾਰਤੀ ਸਮਾਜ ‘ਚ ਕੁੜੀਆਂ ਨੂੰ ਘਰ ਦੀ ਲਕਸ਼ਮੀ ਮੰਨਿਆ ਜਾਂਦਾ ਹੈ। ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਵਿੱਚ ਇੱਕ ਅਜਿਹਾ ਪਿੰਡ ਹੈ, ਜਿੱਥੇ ਕੁੜੀਆਂ ਦਾ ਵਿਆਹ ਨਹੀਂ ਹੁੰਦਾ, ਬੋਲੀ ਲਾ ਕੇ ਉਨ੍ਹਾਂ ਨੂੰ ਦੇਹ ਵਪਾਰ ਦੇ ਧੰਦੇ ਵਿੱਚ ਧੱਕਿਆ ਜਾਂਦਾ ਹੈ।

12

14 ਇਹ ਕੰਮ ਕੋਈ ਹੋਰ ਨਹੀਂ, ਕੁੜੀਆਂ ਦੇ ਪਰਵਾਰਕ ਮੈਂਬਰ ਕਰਦੇ ਹਨ। ਨਟਪੁਰਵਾ ਨਾਂਅ ਦੇ ਉਕਤ ਪਿੰਡ ਵਿੱਚ ਇਹ ਸਿਲਸਿਲਾ ਸਦੀਆਂ ਤੋਂ ਚਲਦਾ ਆ ਰਿਹਾ ਹੈ।

14
ਇਸ ਪਿੰਡ ਦੀ ਰਹਿਣ ਵਾਲੀ ਇੱਕ ਕੁੜੀ ਚਿੱਤਰਕਲਾ ਨੇ ਦੱਸਿਆ ਕਿ ਪਿੰਡ ਦੀ ਆਬਾਦੀ ਇਸ ਸਮੇਂ ਚਾਰ ਤੋਂ ਪੰਜ ਹਜ਼ਾਰ ਹੈ। ਇਸ ਪਿੰਡ ਵਿੱਚ ਕੁੜੀ ਦਾ ਪੈਦਾ ਹੋਣਾ ਗੁਨਾਹ ਮੰਨਿਆ ਜਾਂਦਾ ਹੈ।

villagevvv600x450-02-1512196034
ਚਿੱਤਰਕਲਾ ਨੇ ਦੱਸਿਆ ਕਿ ਮੈਨੂੰ ਵੀ ਮੇਰੇ ਮਾਤਾ-ਪਿਤਾ ਨੇ ਦੇਹ ਵਪਾਰ ਦੇ ਧੰਦੇ ਵਿੱਚ ਧੱਕਿਆ ਸੀ ਪਰ ਮੈਂ ਉਥੋਂ ਕਿਸੇ ਤਰ੍ਹਾਂ ਬਚ ਕੇ ਨਿਕਲ ਆਈ ਅਤੇ ਹੁਣ ਸਮਾਜ ਸੇਵਿਕਾ ਹਾਂ।

x02-1512195658-villagev600x450.jpg.pagespeed.ic.2-W6XvVRiZ
ਉਸ ਨੇ ਦੱਸਿਆ ਕਿ ਇਸ ਪਿੰਡ ਦੇ ਮੁੰਡੇ ਆਪਣੀਆਂ ਭੈਣਾਂ ਲਈ ਗਾਹਕ ਲੱਭ ਕੇ ਲਿਆਉਂਦੇ ਹਨ। ਕੁੜੀਆਂ ਨੂੰ ਵੱਡਾ ਹੁੰਦਿਆਂ ਸਾਰ ਦੇਹ ਵਪਾਰ ਵਾਲੇ ਪਾਸੇ ਤੋਰ ਦਿੱਤਾ ਜਾਂਦਾ ਹੈ। ਇਥੇ ਪੁਰਾਤਨ ਪ੍ਰੰਪਰਾਵਾਂ ਦੀਆਂ ਬੇੜੀਆਂ ਇੰਨੀਆਂ ਮਜ਼ਬੂਤ ਹਨ ਕਿ ਕੁੜੀਆਂ ਨੂੰ ਸਭ ਕੁਝ ਸਹਿਣਾ ਪੈਂਦਾ ਹੈ।

x02-1512195782-villagevv600x450.jpg.pagespeed.ic.-xniQHBe4F
ਪਿੰਡ ਵਿੱਚ ਸਿਖਿਆ ਦੀ ਕਮੀ ਹੋਣ ਕਾਰਨ ਕੁੜੀਆਂ ਅਨਪੜ੍ਹ ਰਹਿ ਜਾਂਦੀਆਂ ਹਨ। ਚਿੱਤਰਕਲਾ ਨੇ ਦੱਸਿਆ ਕਿ ਉਸ ਨੇ ਖੁਦ ਹੁਣ ਇਸ ਪਿੰਡ ਵਿੱਚ ਇੱਕ ਪ੍ਰਾਇਮਰੀ ਸਕੂਲ ਖੋਲ੍ਹਿਆ ਹੈ, ਜੋ ਉਸ ਦੀ ਦੇਖ-ਰੇਖ ਹੇਠ ਕੰਮ ਕਰ ਰਿਹਾ ਹੈ।