ਲੀਸ ਸੇਵਾ ਲਈ ਹੁਣ 100 ਨਹੀਂ ,ਇਹ ਨੰਬਰ ਕਰਨਾ ਹੋਵੇਗਾ ਡਾਇਲ

ਪੁਲੀਸ ਸੇਵਾ ਲਈ ਹੁਣ 100 ਨਹੀਂ ,ਇਹ ਨੰਬਰ ਕਰਨਾ ਹੋਵੇਗਾ ਡਾਇਲ:ਹੰਗਾਮੀ ਹਾਲਤ ਵਿੱਚ ਪੁਲੀਸ ਦੀ ਤੁਰੰਤ ਸੇਵਾ ਲੈਣ ਲਈ ਹੁਣ ਪੰਜਾਬ ਵਿੱਚ 100 ਦੀ ਬਜਾਏ 112 ਨੰਬਰ ਡਾਇਲ ਕਰਨਾ ਹੋਏਗਾ ਕਿਉਂਕਿ ਨੈਸਨਲ ਐਮਰਜੰਸੀ ਰਿਸਪਾਂਸ ਸਿਸਟਮ (ਐਨ.ਈ.ਆਰ.ਐਸ) ਪ੍ਰੋਜੈਕਟ ਦੇ ਤਹਿਤ 100 ਨੰਬਰ ਦੀ ਸੇਵਾ ਬੰਦ ਕੀਤੀ ਜਾ ਰਹੀ ਹੈ

ਸੋਮਵਾਰ ਨੂੰ ਪੰਜਾਬ ਦੇ ਡੀ.ਜੀ.ਪੀ ਲਾਅ ਐਂਡ ਆਰਡਰ ਹਰਦੀਪ ਸਿੰਘ ਢਿੱਲੋਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸੂਬੇ ਵਿੱਚ ਹੰਗਾਮੀ ਪੁਲੀਸ ਸੇਵਾਵਾਂ ਲਈ 100 ਨੰਬਰ ਨੂੰ ਤਬਦੀਲ ਕਰਕੇ 112 ਕਰ ਦਿੱਤਾ ਹੈ ਤੇ ਇਸ ਦਾ 70 ਫੀਸਦੀ ਕੰਮ ਮੁਕੰਮਲ ਕਰ ਦਿੱਤਾ ਗਿਆ ਹੈ।

 

ਜਿੰਨਾਂ 30 ਫੀਸਦੀ ਥਾਵਾਂ ਤੇ ਹਾਲੇ ਕੰਮ ਚੱਲ ਰਿਹਾ ਹੈ ਉਥੇ 112 ਡਾਇਲ ਕਰਨ ਤੇ ਕਾਲ ਆਪਣੇ ਆਪ 100 ਨੰਬਰ ਤੇ ਚਲੀ ਜਾਏਗੀ।ਇਸ ਮਕਸਦ ਲਈ ਬੀ.ਐਸ.ਐਨ.ਐਲ ਤੇ ਹੋਰ ਸਰਵਿਸ ਪ੍ਰੋਵਾਈਡਰਾਂ ਵੱਲੋਂ ਮੈਪਿੰਗ ਦਾ ਕੰਮ ਸਿਰੇ ਚੜ੍ਹਾਇਆ ਗਿਆ ਹੈ।

ਐਨ.ਈ.ਆਰ.ਐਸ ਪ੍ਰੋਜੈਕਟ ਦੇਸ ਵਿੱਚ ਸਾਰੀਆਂ ਹੰਗਾਮੀ ਸੇਵਾਵਾਂ ਲਈ ਇੱਕ ਹੀ ਨੰਬਰ ਦੇਣ ਤੇ ਕੰਮ ਕਰ ਰਿਹਾ ਹੈ,ਕਿਉਂਕਿ ਇਸ ਵੇਲੇ ਐਂਬੂਲੈਂਸ,ਫਾਇਰ,ਪੁਲਿਸ ਸੇਵਾਵਾਂ ਲਈ ਵੱਖ-ਵੱਖ ਨੰਬਰ ਨੇ ਇਸ ਲਈ ਮਹਿਸੂਸ ਕੀਤਾ ਗਿਆ ਕਿ ਕਿਸੇ ਵੀ ਤਰਾਂ ਦੀ ਸੇਵਾ ਦੇ ਲਈ ਇੱਕ ਹੀ ਨੰਬਰ ਹੋਣਾ ਚਾਹੀਦਾ ਹੈ।

ਪੰਜਾਬ ਵਿੱਚ ਇਹ ਪ੍ਰੋਜੈਕਟ ਬਹੁਤ ਤੇਜੀ ਨਾਲ ਸਿਰੇ ਚੜ੍ਹ ਰਿਹਾ ਹੈ।