ਪਿਓ ੳਤੇ ਧੀ ਨੇ ਵੱਡੀ ਬੇਸ਼ਰਮੀ ਦੀਆਂ ਸਭ ਹੱਦਾ ਪਾਰ ਕਰ ਦਿੱਤੀਆਂ ….

ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲਾ ਅਜੀਬ ਅਤੇ ਦੁਨੀਆਂ ਤੋਂ ਵੱਖਰਾਂ ਹੀ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਜਾਣ ਕੇ ਹਰ ਕਿਸੇ ਦੀਆਂ ਅੱਖਾਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਰਹਿ ਜਾਣਗੀਆਂ। ਦਰਅਸਲ ਬੇਟੀ ਪਹਿਲਾਂ ਭੋਲੀ-ਭਾਲੀ ਲੜਕੀਆਂ ਨਾਲ ਦੋਸਤੀ ਕਰਦੀ ਸੀ ਫਿਰ ਉਨ੍ਹਾਂ ਨੂੰ ਚਾਹ ‘ਤੇ ਘਰ ਬੁਲਾਉਂਦੀ ਸੀ। ਬੇਟੀ ਆਪਣੀ ਸਹੇਲੀ ਨੂੰ ਨਸ਼ੀਲੀ ਮਿਠਾਈ ਖਵਾ ਕੇ ਬੇਹੋਸ਼ ਕਰ ਦਿੰਦੀ ਸੀ। ਇਸ ਤੋਂ ਬਾਅਦ ਬੇਹੋਸ਼ ਸਹੇਲੀ ਨਾਲ ਬਾਪ ਬਲਾਤਕਾਰ ਕਰਦਾ ਸੀ ਅਤੇ ਬੇਟੀ ਆਪਣੇ ਹੀ ਪਿਓ ਦੀ ਵੀਡੀਓ ਬਣਾਉਂਦੀ ਸੀ। ਇਹ ਘਟਨਾ ਅੱਜ ਕੱਲ੍ਹ ਦੇ ਸਮਾਜ ਅਤੇ ਆਉਣ ਵਾਲੇ ਸਮਾਜ ਦੀ ਸ਼ਰਮਨਾਕ ਅਤੇ ਘਿਣੌਨੀ ਤਸਵੀਰ ਪੇਸ਼ ਕਰਦੀ ਹੈ। ਇਹ ਘਟਨਾ ਪਿਓ-ਧੀ ਦੇ ਸ਼ਰਮ ਦੇ ਸਾਰੇ ਪੜ੍ਹਦੇ ਲਾਉਂਦੀ ਨਜ਼ਰ ਆ ਰਹੀ ਹੈ। ਇਸ ਤੋਂ ਬਾਅਦ ਬਾਪ-ਬੇਟੀ ਸਹੇਲੀ ਨੂੰ ਜਾਂ ਤਾਂ ਬਲੈਕਮੇਲ ਕਰਦੇ ਸਨ ਜਾਂ ਉਸਨੂੰ ਦੇਹ ਵਪਾਰ ਦੇ ਧੰਦੇ ਲਈ ਮਜਬੂਰ ਕਰਦੇ ਸਨ।


ਇਨ੍ਹਾਂ ਦੋਵਾਂ ਦੇ ਜਾਲ ਫੱਸੀਆਂ ਦੋ ਲੜਕੀਆਂ ਨੇ ਹਿੰਮਤ ਕਰਦੇ ਹੋਏ ਪੁਲਸ ‘ਚ ਸ਼ਿਕਾਇਤ ਕਰ ਦਿੱਤੀ। ਪੁਲਸ ਨੇ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।PunjabKesari
ਘਟਨਾ ਅਨੁਸਾਰ ਯਮੁਨਾਨਗਰ ਨਿਵਾਸੀ ਸੋਨੀਆ(ਕਾਲਪਨਿਕ ਨਾਂ) ਦਾ ਕਸੂਰ ਸਿਰਫ ਇੰਨਾ ਸੀ ਕਿ ਉਹ ਰੀਟਾ(ਕਾਲਪਨਿਕ ਨਾਂ) ਦੇ ਸੰਪਰਕ ‘ਚ ਆਈ, ਰੀਟਾ ਨੇ ਪਹਿਲਾਂ ਸੋਨੀਆ ਨਾਲ ਦੋਸਤੀ ਕੀਤੀ, ਫਿਰ ਉਸਨੂੰ ਆਪਣੇ ਘਰ ਚਾਹ ‘ਤੇ ਬੁਲਾਇਆ। ਰੀਟਾ ਨੇ ਘਰ ਆਉਣ ‘ਤੇ ਸੋਨੀਆ ਨੂੰ ਨਸ਼ੀਲੀ ਮਿਠਾਈ ਖਵਾ ਦਿੱਤੀ, ਜਿਸ ਤੋਂ ਬਾਅਦ ਸੋਨੀਆ ਬੇਹੋਸ਼ ਹੋ ਗਈ। ਸੋਨੀਆ ਨੇ ਦੱਸਿਆ ਕਿ ਜਦੋਂ ਉਸਨੂੰ ਹੋਸ਼ ਆਇਆ ਉਸਦੇ ਸਰੀਰ ‘ਤੇ ਇਕ ਵੀ ਕੱਪੜਾ ਨਹੀਂ ਸੀ। ਆਪਣੀ ਸਹੇਲੀ ਰੀਟਾ ਨੂੰ ਇਸ ਦਾ ਕਾਰਣ ਪੁੱਛਿਆ ਤਾਂ ਉਸਨੇ ਇਕ ਵੀਡੀਓ ਦਿਖਾਇਆ, ਜਿਸ ਨੂੰ ਦੇਖਣ ਤੋਂ ਬਾਅਦ ਉਸਦੇ ਹੋਸ਼ ਉੱਡ ਗਏ। ਵੀਡੀਓ ‘ਚ ਸੋਨੀਆ ਦੇ ਨਾਲ ਰੀਟਾ ਦਾ ਪਿਤਾ ਅਸ਼ੋਕ ਬਲਾਤਕਾਰ ਕਰ ਰਿਹਾ ਸੀ।PunjabKesari
ਸੋਨੀਆ ਨੇ ਦੱਸਿਆ ਕਿ ਇਸ ਤੋਂ ਬਾਅਦ ਉਸਨੂੰ ਧਮਕੀ ਦਿੱਤੀ ਗਈ ਕਿ ਜੇਕਰ ਉਸ ਨੇ ਉਨ੍ਹਾਂ ਦੀ ਗੱਲ ਨਹੀਂ ਮੰਨੀ ਤਾਂ ਸੋਸ਼ਲ ਮੀਡੀਆ ‘ਤੇ ਉਸਦਾ ਵੀਡੀਓ ਵਾਇਰਲ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਸੋਨੀਆ ਨੂੰ ਨਾ ਚਾਹੁੰਦੇ ਹੋਏ ਵੀ ਬਾਪ-ਬੇਟੀ ਦੇ ਕਹਿਣ ‘ਤੇ ਦੇਹ ਵਪਾਰ ਵਰਗਾ ਘਟਿਆ ਕੰਮ ਕਰਨਾ ਪਿਆ। ਇਸ ਬਾਅਦ ਦੋਸ਼ੀ ਬਾਪ-ਬੇਟੀ ਸੋਨੀਆ ਤੋਂ ਕਈ ਲੋਕਾਂ ਨਾਲ ਦੇਹ ਵਪਾਰ ਦੇ ਧੰਦਾ ਕਰਵਾਉਣ ਲੱਗੇ। ਠੀਕ ਇਸੇ ਤਰ੍ਹਾਂ ਦੀ ਹੀ ਕਹਾਣੀ ਪੁਲਸ ਦੇ ਕੋਲ ਸਹਾਇਤਾ ਲਈ ਆਈ ਮੋਨਿਕਾ(ਕਾਲਪਨਿਕ ਨਾਂ) ਦੀ ਵੀ ਹੈ, ਉਹ ਵੀ ਸੋਨੀਆ ਦੀ ਤਰ੍ਹਾਂ ਹੀ ਰੀਟਾ ਦੇ ਜਾਲ ‘ਚ ਫਸੀ ਹੋਈ ਸੀ। ਮੋਨਿਕਾ ਨੂੰ ਵੀ ਕਈ ਵਾਰ ਰੀਟਾ ਦੀ ਜ਼ਬਰਦਸਤੀ ਦੇ ਕਾਰਨ ਆਪਣੀ ਇੱਜ਼ਤ ਗਵਾਣੀ ਪਈ।PunjabKesari
ਯਮੁਨਾਨਗਰ ਸ਼ਹਿਰ ਦੇ ਪੁਲਸ ਇੰਚਾਰਜ ਨੇ ਦੱਸਿਆ ਕਿ ਦੋਸ਼ੀਆਂ ਦੇ ਨਾਲ-ਨਾਲ ਵੀਡੀਓ ਨੂੰ ਵੀ ਕਬਜ਼ੇ ‘ਚ ਲੈ ਲਿਆ ਹੈ, ਜਿਸ ਨੂੰ ਦਿਖਾ ਕੇ ਲੜਕੀਆਂ ਨੂੰ ਬਲੈਕਮੇਲ ਕੀਤਾ ਜਾਂਦਾ ਸੀ। ਅਧਿਕਾਰੀਆਂ ਨੇ ਦੋਸ਼ੀ ਬਾਪ-ਬੇਟੀ ਵਲੋਂ ਵਾਰਦਾਤ ਨੂੰ ਅੰਜਾਮ ਦੇਣ ਦੇ ਪੂਰੇ ਤਰੀਕੇ ਨੂੰ ਵਿਸਥਾਰ ਨਾਲ ਦੱਸਦੇ ਹੋਏ ਕਿਹਾ ਕਿ, ਉਨ੍ਹਾਂ ਨੂੰ ਲਗਾਤਾਰ ਇਨ੍ਹਾਂ ਦੋਸ਼ੀਆਂ ਵਲੋਂ ਸ਼ਿਕਾਰ ਹੋਈਆਂ ਕਈ ਹੋਰ ਲੜਕੀਆਂ ਦੀਆਂ ਸ਼ਿਕਾਇਤਾਂ ਵੀ ਮਿਲ ਰਹੀਆਂ ਹਨ ਅਤੇ ਪੁਲਸ ਨੂੰ ਉਮੀਦ ਹੈ ਕਿ ਬਾਪ-ਬੇਟੀ ਨੂੰ ਰਿਮਾਂਡ ‘ਤੇ ਲੈਣ ਤੋਂ ਬਾਅਦ ਪੁੱਛਗਿੱਛ ਦੌਰਾਨ ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ