Gurdas Maan ਨੇ Anushka Sharma ਤੇ Virat Kohli ਦੀ ਰਿਸੈਪਸ਼ਨ ‘ਚ ਲਾਈ ਰੌਣਕ

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਅਦਾਕਾਰ ਅਨੁਕਸ਼ਾ ਤੇ ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਦਾ 11 ਦਸੰਬਰ ਨੂੰ ਇਟਲੀ ਦੇ ਸ਼ਾਨਦਾਰ ਰਿਜ਼ੋਰਟ ‘ਚ ਵਿਆਹ ਹੋਇਆ। ਬੀਤੇ ਦਿਨੀਂ ਉਨ੍ਹਾਂ ਨੇ ਦਿੱਲੀ ‘ਚ ਸ਼ਾਨਦਾਰ ਪਾਰਟੀ ਦਿੱਤੀ। ਦੱਸ ਦੇਈਏ ਕਿ ਇਸ ਪਾਰਟੀ ‘ਚ ਪੰਜਾਬੀ ਮਸ਼ਹੂਰ ਗਾਇਕ ਤੇ ਅਦਾਕਾਰ ਗੁਰਦਾਸ ਮਾਨ ਪੁੱਜੇ ਸਨ।

ਇਸ ਪਾਰਟੀ ‘ਚ ਗੁਰਦਾਸ ਮਾਨ ਨੇ ਕਾਫੀ ਸ਼ਾਨਦਾਰ ਪੇਸ਼ਕਾਰੀ ਦਿੱਤੀ।

PunjabKesari

ਇਸ ਦੌਰਾਨ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਗੁਰਦਾਸ ਮਾਨ ਸਟੇਜ ‘ਤੇ ਖੂਬ ਭੰਗੜਾ ਪਾਉਂਦੇ ਨਜ਼ਰ ਆਏ।

ਇਸ ਪਾਰਟੀ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ।

ਉਨ੍ਹਾਂ ਦੀਆਂ ਇਹਬ ਵੀਡੀਓਜ਼ ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਵਿਰਾਟ ਕੋਹਲੀ ਗੁਰਦਾਸ ਮਾਨ ਦਾ ਵੱਡਾ ਪ੍ਰਸ਼ੰਸਕ ਹੈ।

ਅਨੁਕਸ਼ਾ ਤੇ ਵਿਰਾਟ ਦੀ ਸ਼ਾਨਦਾਰ ਰਿਸੈਪਸ਼ਨ ਤਾਜ ਦੇ ਡਿਵੈਲਪਮੈਂਟ ਇਨਕਲੇਵ ‘ਚ ਹੋਈ। ਇਸ ਪਾਰਟੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪੁੱਜੇ ਸਨ।

ਪ੍ਰਧਾਨ ਮੰਤਰੀ ਨੂੰ ਆਪਣੀ ਰਿਸੈਪਸ਼ਨ ਪਾਰਟੀ ‘ਚ ਦੇਖ ਕੇ ਅਨੁਸ਼ਕਾ ਕਾਫੀ ਹੈਰਾਨ ਹੋਈ ਸੀ।