ਵਿਦੇਸ਼ ਜਾਣ ਦੇ ਚਾਅ ਨੇ ਲਈ 31,318 ਭਾਰਤੀਆਂ ਦੀ ਜਾਨ ..

ਨਵੀਂ ਦਿੱਲੀ — ਇਕ ਪਾਸੇ ਜਿੱਥੇ ਕੁਝ ਦਿਨ ਪਹਿਲਾਂ ਇਕ ਰਿਪੋਰਟ ‘ਚ ਕਿਹਾ ਗਿਆ ਸੀ ਕਿ ਭਾਰਤੀ ਵਿਦੇਸ਼ੀ ਮੁਲਕਾਂ ‘ਚ ਜਾਣ ਲਈ ਸਭ ਤੋਂ ਅੱਗੇ ਹਨ। ਉਥੇ ਹੀ 2014 ਤੋਂ ਹੁਣ ਤੱਕ 31,318 ਭਾਰਤੀ ਵਿਦੇਸ਼ੀ ਮੁਲਕਾਂ ‘ਚ ਮਾਰੇ ਜਾ ਚੁੱਕੇ ਹਨ। ਭਾਰਤੀਆਂ ਦੀ ਮੌਤ ਸਭ ਤੋਂ ਜ਼ਿਆਦਾ ਸਾਊਦੀ ਅਰਬ ਅਤੇ ਯੂ. ਏ. ਈ. ‘ਚ ਹੋਈ ਹੈ। ਜਿਸ ਦੀ ਜਾਣਕਾਰੀ ਲੋਕ ਸਭ ‘ਚ ਦਿੱਤੀ ਗਈ।


ਇਕ ਲਿਖਤ ਸਵਾਲ ਦੇ ਜਵਾਬ ‘ਚ ਵਿਦੇਸ਼ ਰਾਜ ਮੰਤਰੀ ਵੀ. ਕੇ. ਸਿੰਘ ਨੇ ਇਹ ਵੀ ਕਿਹਾ ਕਿ 2015 ਤੋਂ 15,405 ਭਾਰਤੀ ਵਿਦੇਸ਼ੀ ਜੇਲਾਂ ‘ਚ ਕੈਦ ਹਨ।
ਉਨ੍ਹਾਂ ਕਿਹਾ ਕਿ ਸਭ ਤੋਂ ਜ਼ਿਆਦਾ ਭਾਰਤੀ ਕੈਦੀ ਸਾਊਦੀ ਅਰਬ (5,590) ਦੀਆਂ ਜੇਲਾਂ ‘ਚ ਬੰਦ ਹਨ, ਜਦਕਿ 1,132 ਭਾਰਤੀ ਪਾਕਿਸਤਾਨ ਦੀਆਂ ਜੇਲਾਂ ‘ਚ ਕੈਦ ਹਨ।
ਉਨ੍ਹਾਂ ਦੱਸਿਆ ਕਿ ਆਪਣੇ ਸਖਤ ਕਾਨੂੰਨਾਂ ਲਏ ਮੰਨੇ ਜਾਣ ਵਾਲੇ ਦੇਸ਼ਾਂ ਕੈਨੇਡਾ, ਅਮਰੀਕੀ ਆਸਟਰੇਲੀਆ ਅਤੇ ਯੂਰਪ ਦੇ ਕਈ ਦੇਸ਼ਾਂ ਨੇ ਆਪਣੀਆਂ ਜੇਲਾਂ ‘ਚ ਕੈਦ ਭਾਰਤੀਆਂ ਦੀ ਪੂਰੀ ਜਾਣਕਾਰੀ ਨਹੀਂ ਦਿੱਤੀ ਹੈ..
106 ਦੇਸ਼ਾਂ ‘ਚ ਭਾਰਤੀਆਂ ਦੀ ਮੌਤ ਦਾ ਵੇਰਵਾ ਦਿੰਦੇ ਹੋਏ ਸਿੰਘ ਨੇ ਕਿਹਾ ਕਿ ਸਾਊਦੀ ਅਰਬ ‘ਚ 10,000 ਤੋਂ ਵਧ ਭਾਰਤੀ ਨਾਗਰਿਕ ਮਾਰੇ ਜਾ ਚੁੱਕੇ ਹਨ ਅਤੇ 2014 ਤੋਂ 6,000 ਤੋਂ ਵਧ ਭਾਰਤੀ ਸੰਯੁਕਤ ਰਾਸ਼ਟਰ ਅਮੀਰਾਤ ‘ਚ ਮਾਰੇ ਗਏ ਹਨ। ਪਾਕਿਸਤਾਨ ‘ਚ 8 ਭਾਰਤੀ ਨਾਗਰਿਕਾਂ ਦੀ ਮਾਰੇ ਜਾਣ ਦੀ ਜਾਣਕਾਰੀ ਮਿਲੀ ਸੀ।
ਸਿੰਘ ਨੇ ਕਿਹਾ ਜਿਨ੍ਹਾਂ ਮੁਲਕਾਂ ‘ਚ ਬਹੁਤ ਗਿਣਤੀ ‘ਚ ਭਾਰਤੀ ਨਾਗਰਿਕਾਂ ਦੀਆਂ ਹੋਈਆਂ ਹਨ ਉਨ੍ਹਾਂ ‘ਚ ਕੈਨੇਡਾ, ਅਮਰੀਕਾ, ਬਹਿਰੀਨ, ਕੁਵੈਤ, ਮਲੇਸ਼ੀਆ, ਓਮਾਨ ਅਤੇ ਕਤਰ ਸ਼ਾਮਲ ਹਨ।