ਭੋਪਾਲ ‘ਚ ਸੈਕਸ ਰੈਕੇਟ ਦਾ ਪਰਦਾਫਾਸ਼, ਨਵੇਂ ਸਾਲ ਮੌਕੇ ‘ਕਾਲ ਗਰਲ’ ਬੁੱਕ ਕਰਨ ਵਾਲੇ 4 ਗ੍ਰਿਫ਼ਤਾਰ

ਭੁਪਾਲ :ਜਿਥੇ ਨਵੇਂ ਸਾਲ ਮੌਕੇ ਲੋਕ ਨਵੇਂ ਵਰੇ ਨੂੰ ਮਨਾਉਣ ਦੇ ਜਸ਼ਨ ‘ਚ ਤਿਆਰੀਆਂ ਕਰ ਰਹੇ ਸੀ | ਓਥੇ ਹੀ ਮੱਧ ਪ੍ਰਦੇਸ਼ ਦੀ ਰਾਜਧਾਨੀ ਭੁਪਾਲ ‘ਚ ਪੁਲਿਸ ਨੇ ਇੱਕ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਹੈ, ਜੋ ਨਵੇਂ ਸਾਲ ਲਈ ਪਲਾਨ ਬਣਾ ਰਿਹਾ ਸੀ। ਪੁਲਿਸ ਨੇ ਇੱਕ ਲੜਕੀ ਤੇ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਭੁਪਾਲ ਦੇ ਪੁਲਿਸ ਕਪਤਾਨ ਹਿਤੇਸ਼ ਚੌਧਰੀ ਨੇ ਦੱਸਿਆ ਕਿ 4 ਲੋਕਾਂ ਨੇ ਇੱਕ ਕਾਲ ਗਰਲ ਨੂੰ 24 ਘੰਟਿਆਂ ਲਈ 14 ਹਜ਼ਾਰ ਰੁਪਏ ਵਿੱਚ ਬੁੱਕ ਕੀਤਾ ਸੀ। ਚਾਰੇ ਮੁਲਜ਼ਮ ਦੋਸਤ ਹਨ ਤੇ ਨਵੇਂ ਸਾਲ ਦੇ ਜਸ਼ਨ ਮਨਾਉਣ ਲਈ ਉਨ੍ਹਾਂ ਇਸ ਕਾਲ ਗਰਲ ਨੂੰ ਬੁੱਕ ਕੀਤਾ ਸੀ।

Sex racket exposed in Bhopal four arrested for book ‘Call Girl’ on New YearSex racket exposed in Bhopal four arrested for book 'Call Girl' on New Year

ਮਿਸਰੋਦ ਥਾਣਾ ਪੁਲਿਸ ਨੇ ਮੁਖਬਰੀ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਨਵੀਂ ਬਣੀ ਕਾਲੋਨੀ ਸ਼ੀਤਲ ਧਾਮ ਵਿੱਚ ਛਾਪਾ ਮਾਰਿਆ ਤੇ ਸੈਕਸ ਰੈਕੇਟ ਦਾ ਖੁਲਾਸਾ ਕੀਤਾ। ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੀ ਲੜਕੀ ਪਹਿਲਾਂ ਵੀ ਕਈ ਵਾਰ ਇਸੇ ਤਰ੍ਹਾਂ ਦੇ ਮਾਮਲਿਆਂ ਵਿੱਚ ਫੜੀ ਜਾ ਚੁੱਕੀ ਹੈ।ਫਲੈਟ ਮਾਲਕ ਵੀ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਰਹਿੰਦਾ ਰਿਹਾ ਹੈ। ਪੁਲਿਸ ਉਨ੍ਹਾਂ ਗਾਹਕਾਂ ਦੀ ਤਲਾਸ਼ ਵਿੱਚ ਜੁਟ ਗਈ ਹੈ, ਜਿਨ੍ਹਾਂ ਦਾ ਇਸ ਫਲੈਟ ਵਿੱਚ ਆਉਣਾ ਜਾਣਾ ਸੀ। ਪੁਲਿਸ ਦਾ ਅੰਦਾਜ਼ਾ ਹੈ ਕਿ ਇਸ ਰੈਕੇਟ ਵਿੱਚ ਕਈ ਵੱਡੇ ਨਾਂ ਸਾਹਮਣੇ ਆ ਸਕਦੇ ਹਨ।Sex racket exposed in Bhopal four arrested for book 'Call Girl' on New Yearਦੱਸ ਦੇਈਏ ਕਿ ਕੁਝ ਮਹੀਨੇ ਪਹਿਲਾ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੀ ਸਭ ਤੋਂ ਪਾਸ਼ ਅਰੇਰਾ ਕਾਲੋਨੀ ‘ਚ ਆਨਲਾਈਨ ਸੈਕਸ ਰੈਕੇਟ ਦਾ ਪਰਦਾਫਾਸ਼ ਹੋਇਆ ਸੀ । ਸਾਈਬਰ ਪੁਲਸ ਨੇ ਰੈਕੇਟ ਨਾਲ ਜੁੜੇ ਬੀਜੇਪੀ ਦੇ ਸੂਬਾ ਮੀਡੀਆ ਇੰਚਾਰਜ ਨੀਰਜ ਸ਼ਾਕਿਆ ਨਾਲ 8 ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਸ ਨੇ ਚਾਰ ਲੜਕੀਆਂ ਨੂੰ ਬਚਾਇਆ ਹੈ, ਜੋ ਮਹਾਰਾਸ਼ਟਰ ਤੇ ਮੇਘਾਲਿਆ ਦੀਆਂ ਰਹਿਣ ਵਾਲੀਆਂ ਸਨ ।Sex racket exposed in Bhopal four arrested for book 'Call Girl' on New Yearਪੁਲਸ ਨੂੰ ਆਨਲਾਈਨ ਵੈੱਬਸਾਈਟ ਰਾਹੀਂ ਸੈਕਸ ਰੈਕੇਟ ਚੱਲਣ ਦੀ ਸ਼ਿਕਾਇਤ ਮਿਲੀ ਸੀ। ਪੁਲਸ ਨੇ ਮਾਮਲੇ ਦੀ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਵੈੱਬਸਾਈਟ ਰਾਹੀਂ ਗਾਹਕਾਂ ਨੂੰ ਬੁਕਿੰਗ ਦੀ ਸਹੂਲਤ ਦੇ ਨਾਲ ਕੁੜੀਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਸ਼ਹਿਰ ਦੇ ਸਭ ਤੋਂ ਪਾਸ਼ ਇਲਾਕੇ ਈ-7 ਅਰੇਰਾ ਕਾਲੋਨੀ ਦੇ ਅਸ਼ੋਕਾ ਸੁਸਾਇਟੀ ਦੇ ਇੱਕ ਫਲੈਟ ‘ਚ ਇਹ ਆਨਲਾਈਨ ਸੈਕਸ ਰੈਕਟ ਚੱਲ ਰਿਹਾ ਸੀ।Sex racket exposed in Bhopal four arrested for book 'Call Girl' on New Yearਪੁਲਸ ਨੇ ਫਲੈਟ ‘ਤੇ ਛਾਪੇਮਾਰੀ ਦੌਰਾਨ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਨਾਲ ਹੀ ਇਨ੍ਹਾਂ ਮੁਲਜ਼ਮਾਂ ਦੇ ਚੁੰਗਲ ਤੋਂ ਮਹਾਰਾਸ਼ਟਰ ਤੇ ਮੇਘਾਲਿਆ ਦੀਆਂ ਚਾਰ ਕੁੜੀਆਂ ਨੂੰ ਵੀ ਬਚਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਗਿਰੋਹ ਦੇ ਮੈਂਬਰ ਵੱਖ-ਵੱਖ ਵੈੱਬਸਾਈਟਾਂ ‘ਤੇ ਕੁੜੀਆਂ ਦੀ ਭਾਲ ਕਰਦੇ ਸਨ, ਜਿੱਥੋ ਬਾਇਓਡਾਟਾ ਮਿਲ ਜਾਂਦਾ ਸੀ ਅਤੇ ਬਾਇਓਡਾਟਾ ਰਾਹੀਂ ਮੁਲਜ਼ਮ ਲੜਕੀਆਂ ਨੂੰ ਹੋਟਲ ਦੇ ਰਿਸੈਪਸ਼ਨ, ਕਾਲ ਸੈਂਟਰ, ਬਿਊਟੀ ਪਾਰਲਰ ਸਮੇਤ ਹੋਰ ਦੂਜੀਆਂ ਪ੍ਰਾਈਵੇਟ ਨੌਕਰੀਆਂ ਦੇਣ ਦਾ ਝਾਂਸਾ ਦੇ ਕੇ ਭੋਪਾਲ ਬੁਲਾਉਂਦੇ ਸਨ।Sex racket exposed in Bhopal four arrested for book 'Call Girl' on New Yearਮੁਲਜ਼ਮਾਂ ਦੇ ਝਾਂਸੇ ‘ਚ ਆਈਆਂ ਕੁੜੀਆਂ ਚੰਗੀ ਨੌਕਰੀ ਦੇ ਲਾਲਚ ‘ਚ ਦੇਹ ਵਪਾਰ ਦੇ ਦਲਦਲ ‘ਚ ਫਸ ਜਾਂਦੀਆਂ ਸਨ। ਬੀਤੇ ਤਿੰਨ ਮਹੀਨਿਆਂ ਤੋਂ ਭੋਪਾਲ ‘ਚ ਇਹ ਆਨਲਾਈਨ ਸੈਕਸ ਰੈਕਟ ਚੱਲ ਰਿਹਾ ਸੀ। ਗ੍ਰਿਫ਼ਤਾਰ ਕੀਤੇ ਗਏ 9 ਮੁਲਜ਼ਮਾਂ ‘ਚ ਬੀਜੇਪੀ ਅਨੁਸੂਚਿਤ ਜਾਤੀ ਮੋਰਚਾ ਦਾ ਸੂਬੇ ਦੇ ਮੀਡੀਆ ਇੰਚਾਰਜ ਨੀਰਜ ਸ਼ਕਿਆ ਵੀ ਸ਼ਾਮਲ ਹਨ। ਫ਼ਰਾਰ ਮੁਲਜ਼ਮ ਸੁਭਾਸ਼ ਉਰਫ਼ ਵੀਰ ਦੁਬੇਦੀ ਦੀ ਪੁਲਸ ਵਲੋਂ ਭਾਲ ਕੀਤੀ ਜਾ ਰਹੀ ਹੈ। ਸੁਭਾਸ਼ ਗਿਰੋਹ ਦਾ ਮਾਸਟਰ ਮਾਈਂਡ ਹੈ। ਮੁਲਜ਼ਮਾਂ ਦੀ ਵੈੱਬਸਾਈਟ ਦਿੱਲੀ ‘ਚ ਰਜਿਸਟਰਡ ਹੈ ਅਤੇ ਇਸ ਦੇ ਲਿੰਕ ਭੋਪਾਲ ਦੇ ਨਾਲ ਹੋਰ ਦੂਜੇ ਸੂਬਿਆਂ ਨਾਲ ਵੀ ਜੁੜੇ ਹੋਏ ਹਨ।