ਗੈਂਗਸਟਰ ਵਿੱਕੀ ਗੌਂਡਰ ਦਾ ਐਨਕਾਊਂਟਰ ਕਰਨ ਵਾਲੇ ਪੰਜਾਬ ਪੁਲਸ ਦੇ ਇੰਸਪੈਕਟਰ ਬਿਕਰਮ ਸਿੰਘ ਬਰਾੜ ਦਾ ਬਿਆਨ ਆਇਆ

ਖੌਫ ਦਾ ਦੂਜਾ ਨਾਂ ਬਣ ਚੁੱਕੇ ਗੈਂਗਸਟਰ ਵਿੱਕੀ ਗੌਂਡਰ ਦਾ ਐਨਕਾਊਂਟਰ ਕਰਨ ਵਾਲੇ ਪੰਜਾਬ ਪੁਲਸ ਦੇ ਇੰਸਪੈਕਟਰ ਅਤੇ ਆਰਗੇਨਾਈਜ਼ਡ ਕ੍ਰਾਈਮ ਵਿਰੋਧੀ ਵਿੰਗ ‘ਚ ਤਾਇਨਾਤ ਬਿਕਰਮ ਸਿੰਘ ਬਰਾੜ ਦਾ ਕਹਿਣਾ ਹੈ ਕਿ ਵਿੱਕੀ ਗੌਂਡਰ ਦੇ ਪਰਿਵਾਰ ਵਲੋਂ ਉਨ੍ਹਾਂ ‘ਤੇ ਝੂਠਾ ਦੋਸ਼ ਲਾਇਆ ਜਾ ਰਿਹਾ ਹੈਕਿ ਉਹ ਵਿੱਕੀ ਗੌਂਡਰ ਨਾਲ ਪੜ੍ਹੇ ਹਨ ਅਤੇ ਉਨ੍ਹਾਂ ਨੇ ਹੀ ਵਿੱਕੀ ਗੌਂਡਰ ਨੂੰ ਅਬੋਹਰ ਬੁਲਾਇਆ ਸੀ। ਇੰਸਪੈਕਟਰ ਬਰਾੜ ਨੇ ‘ਜਗਬਾਣੀ’ ਨਾਲ ਫੋਨ ‘ਤੇ ਗੱਲਬਾਤ ਦੌਰਾਨ ਦੱਸਿਆ  ਵਿੱਕੀ ਅਤੇ ਉਨ੍ਹਾਂ ਦੀ ਉਮਰ ‘ਚ ਹੀ 10 ਸਾਲਾਂ ਦਾ ਫਰਕ ਹੈ। ਉਨ੍ਹਾਂ ਕਿਹਾ ਕਿ ਗੌਂਡਰ ਦੇ ਮਾਮੇ ਵਲੋਂ ਲਾਇਆ ਗਿਆ ਦੋਸ਼ ਬਿਲਕੁਲ ਗਲਤ ਹੈ ਕਿ ਇਹ ਮੁਕਾਬਲਾ ਝੂਠਾ ਸੀ ਅਤੇ ਉਨ੍ਹਾਂ ਨੇ ਵਿੱਕੀ ਨੂੰ ਅਬੋਹਰ ਬੁਲਾਇਆ ਸੀ।

 

ਜ਼ਿਕਰਯੋਗ ਹੈ ਕਿ ਬਿਕਰਮ ਬਰਾੜ ਉਸ ਟੀਮ ਦੇ ਮੋਹਰੀ ਸਨ, ਜਿਸ ਨਾਲ ਹੋਏ ਮੁਕਾਬੇਲ ‘ਚ ਵਿੱਕੀ ਗੌਂਡਰ, ਪ੍ਰੇਮਾ ਲਾਹੌਰੀਆ ਤੇ ਉਨ੍ਹਾਂ ਦਾ ਇਕ ਹੋਰ ਸਾਥੀ 26 ਜਨਵਰੀ, 2018 ਨੂੰ ਮਾਰੇ ਗਏ ਸਨ। ਵਿੱਕੀ ਗੌਂਡਰ ਦੇ ਸੰਸਕਾਰ ਸਮੇਂ ਉਸ ਦੇ ਮਾਮਲੇ ਨੇ ਮੀਡੀਆ ਅੱਗੇ ਕਿਹਾ ਸੀ ਕਿ ਬਿਕਰਮ ਬਰਾੜ, ਗੌਂਡਰ ਦਾ ਜਲੰਧਰ ਸਪੋਰਟਸ ਸਕੂਲ ਦਾ ਜਮਾਤੀ ਸੀ ਅਤੇ ਉਨ੍ਹਾਂ ਦਾ ਆਪਸੀ ਮੇਲ-ਜੋਲ ਸੀ।ਮਾਮੇ ਨੇ ਕਿਹਾ ਸੀ ਕਿ ਬਿਕਰਮ ਬਰਾੜ ਨੇ ਹੀ ਗੌਂਡਰ ਨੂੰ ਗੱਲਬਾਤ ਲਈ ਅਬੋਹਰ ਬੁਲਾਇਆ ਸੀ ਅਤੇ ਫਿਰ ਧੋਖੇ ਨਾਲ ਉਸ ਦਾ ਐਨਕਾਊਂਟਰ ਕਰ ਦਿੱਤਾ ਪਰ ਇੰਸਪੈਕਟਰ ਬਰਾੜ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ। ਇੱਥੇ ਦੱਸ ਦੇਈਏ ਕਿ ਬਿਕਰਮ ਬਰਾੜ ਬਠਿੰਡਾ ਜ਼ਿਲੇ ਦੇ ਜੰਮਪਲ ਹਨ ਅਤੇ ਪੁਲਸ ਅਫਸਰ ਬਲਦੇਵ ਸਿੰਘ ਬਰਾੜ ਦੇ ਪੁੱਤਰ ਹਨ, ਜਿਨ੍ਹਾਂ ਨੂੰ ਅੱਤਵਾਦ ਦੌਰਾਨ ਖਾਲਿਸਤਾਨੀ ਖਾੜਕੂਆਂ ਵਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।