ਵੱਡੀ ਖ਼ਬਰ ! famous Actress Neeru Bajwa – ਹੋਈ ਸਰੀਰਕ ਸ਼ੋਸ਼ਣ ਦਾ ਸ਼ਿਕਾਰ

ਇੰਡਸਟਰੀ ਵਿੱਚ ਕੁੜੀਆਂ ਦੇ ਹੋਣ ਵਾਲੇ ਸਰੀਰਕ ਸ਼ੋਸ਼ਣ ਬਾਰੇ ਗੱਲਾਂ ਅਸੀਂ ਆਮ ਹੀ ਸੁਣਦੇ ਰਹਿੰਦੇ ਹਾਂ । ਫ਼ਿਲਮ ਇੰਡਸਟਰੀ ਵਿੱਚ ਕੁੜੀਆਂ ਲਈ ਸਰਵਾਈਵ ਕਰਨਾ ਕੋਈ ਆਸਾਨ ਗੱਲ ਨਹੀਂ ਹੁੰਦੀ । ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਸਰੀਰਕ ਸੋਸ਼ਣ ਵੀ ਇਸ ਵਿੱਚੋਂ ਇੱਕ ਅਹਿਮ ਸਮੱਸਿਆ ਹੈ । Image result for neeru bajwa hot ਹਾਲ ਹੀ ਵਿੱਚ ਡੇਲੀ ਪੋਸਟ ਪੰਜਾਬੀ ਨਿਊਜ਼ ਵੱਲੋਂ ਇੱਕ ਆਰਟੀਕਲ ਸਾਂਝਾ ਕੀਤਾ ਗਿਆ ਹੈ ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਨੀਰੂ ਬਾਜਵਾ ਨੇ ਇਸ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਲੱਗਭੱਗ ਹਰ ਕੁੜੀ ਨੂੰ ਹੀ ਇੰਡਸਟਰੀ ਵਿੱਚ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੋਣਾ ਪੈਂਦਾ ਹੈ ।
ਨੀਰੂ ਨੇ ਕਿਹਾ ਕਿ ਇਹ ਸ਼ੋਸ਼ਣ ਭਾਵੇਂ ਕਿਸੇ ਦੀਆਂ ਅੱਖਾਂ ਦੀ ਘੂਰ ਦਾ ਹੋਵੇ ਜਾਂ ਫਿਰ ਕਿਸੇ ਹੋਰ ਤਰ੍ਹਾਂ ਦਾ ਹਰ ਲੜਕੀ ਹੀ ਇਸ ਦਾ ਸ਼ਿਕਾਰ ਹੁੰਦੀ ਹੈ । ਨੀਰੂ ਨੇ ਕਿਹਾ ਕਿ ਫਿਲਹਾਲ ਉਸ ਨੂੰ ਕਦੇ ਵੀ ਕੋਈ ਸਮਝੌਤਾ ਕਰਨਾ ਨਹੀਂ ਪਿਆ ਜਿਸ ਕਰਕੇ ਉਹ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਹੈ । ਨੀਰੂ ਬਾਜਵਾ ਨੇ ਨਾਲ ਇਹ ਵੀ ਕਿਹਾ ਕਿ ਜੇ ਮੈਂ ਕਹਾਂ ਕਿ ਮੇਰੇ ਨਾਲ ਕਦੇ ਸ਼ੋਸ਼ਣ ਨਹੀਂ ਹੋਇਆ ਤਾਂ ਇਹ ਸਹੀ ਗੱਲ ਨਹੀਂ ਹੋਵੇਗੀ । ਉਨ੍ਹਾਂ ਕਿਹਾ ਕਿ ਇੰਡਸਟਰੀ ਵਿੱਚ ਪਹਿਲਾਂ ਵੀ ਮਰਦ ਪ੍ਰਧਾਨ ਸਨ ਅਤੇ ਅੱਜ ਵੀ ਪ੍ਰੰਤੂ ਹੌਲੀ ਹੌਲੀ ਇੰਡਸਟਰੀ ਵਿੱਚ ਕੁਝ ਬਦਲਾਅ ਆ ਰਿਹਾ । ਨੀਰੂ ਨੇ ਦੱਸਿਆ ਕਿ ਪਹਿਲਾਂ ਲੜਕੀਆਂ ਨੂੰ ਕੰਮ ਉਨ੍ਹਾਂ ਦੀ ਖੂਬਸੂਰਤੀ ਨੂੰ ਦੇਖ ਕੇ ਜ਼ਿਆਦਾ ਮਿਲਦਾ ਸੀ ਪ੍ਰੰਤੂ ਅੱਜ ਕੱਲ੍ਹ ਲੜਕੀਆਂ ਨੂੰ ਵੀ ਕੰਮ ਉਨ੍ਹਾਂ ਦੀ ਯੋਗਤਾ ਅਤੇ ਕਲਾ ਨੂੰ ਦੇਖ ਕੇ ਮਿਲਣ ਲੱਗਾ ਹੈ । ਉਨ੍ਹਾਂ ਨੇ ਕਿਹਾ ਕਿ ਜੋ ਲੋਕ ਕਹਿੰਦੇ ਹਨ ਕਿ ਵਿਆਹ ਤੋਂ ਬਾਅਦ ਕੁੜੀਆਂ ਦਾ ਕੈਰੀਅਰ ਖਤਮ ਹੋ ਜਾਂਦਾ ਹੈ ਤਾਂ ਅਜਿਹੀ ਕੋਈ ਗੱਲ ਵੀ ਨਹੀਂ ਹੈ । ਨੀਰੂ ਨੇ ਕਿਹਾ ਕਿ ਉਸ ਦੀ ਵੀ ਇੱਕ ਛੋਟੀ ਜਿਹੀ ਬੇਟੀ ਹੈ ਅਤੇ ਉਹ ਆਪਣੀ ਬੇਟੀ ਨੂੰ ਹੁਣ ਤੋਂ ਹੀ ਕਈ ਗੱਲਾਂ ਸਮਝਾ ਤੇ ਸਿਖਾ ਰਹੀ ਹੈ ਜੋ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਮਾਪਿਆਂ ਨੇ ਨਹੀਂ ਸਮਝਾਈਆਂ ਸਨ । ਇਸ ਤੋਂ ਇਲਾਵਾ ਨੀਰੂ ਨੇ ਕੁੜੀਆਂ ਨੂੰ ਸੁਨੇਹਾ ਦਿੰਦੇ ਹੋਏ ਕਿਹਾ ਕਿ ਸੰਘਰਸ਼ ਦਾ ਨਾਮ ਹੀ ਜ਼ਿੰਦਗੀ ਹੈ ਅਤੇ ਜ਼ਿੰਦਗੀ ਦੇ ਹਰ ਮੋੜ ਤੇ ਸੰਘਰਸ਼ ਕਰਨਾ ਹੀ ਪੈਂਦਾ ਹੈ । ਗੱਲਬਾਤ ਦੌਰਾਨ ਨੀਰੂ ਨੇ ਇਹ ਵੀ ਕਿਹਾ ਕਿ ਇੰਡਸਟਰੀ ਵਿੱਚ ਮਰਦਾਂ ਨੂੰ ਬੇਸ਼ੱਕ ਕੰਮ ਕਰਨ ਦੇ ਜ਼ਿਆਦਾ ਪੈਸੇ ਮਿਲਦੇ ਹਨ ਅਤੇ ਉਨ੍ਹਾਂ ਨੂੰ ਘੱਟ ਪਰੰਤੂ ਫਿਰ ਵੀ ਨੀਰੂ ਨੇ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਦਾ ਬਣਦਾ ਹੋਇਆ ਹੱਕ ਮਿਲ ਜਾਂਦਾ ਹੈ ।