ਵੱਡੀ ਖ਼ਬਰ ! Babbu Maan da ਇਹਨ੍ਹਾਂ 4 Gaanayan de Karke – ਪੈ ਗਿਆ ਵੱਡਾ ਪੰਗਾ

ਮੂਸੇਆਲੇ ਤੋਂ ਬਾਦ ਹੁਣ ਬੱਬੂ ਮਾਨ ਦੀ ਆਈ ਵਾਰੀ-ਪੰਡਿਤ ਰਾਓ ਨੇ ਲਿਖਿਆ ਬੱਬੂ ਮਾਨ ਨੂੰ ਖੁੱਲ੍ਹਾ ਖਤ
ਕਰਨਾਟਕ ਤੋਂ ਸਬੰਧ ਰੱਖਣ ਵਾਲੇ ਪੰਜਾਬੀ ਦੇ ਪ੍ਰੋਫੈਸਰ ਪੰਡਿਤਰਾਓ ਨੇ ਨੇ ਲੱਚਰ, ਹਥਿਆਰਾਂ ਤੇ ਸ਼ਰਾਬ ਨੂੰ ਪ੍ਰਮੋਟ ਕਰਨ ਵਾਲੇ ਗੀਤ ਗਾ ਚੁੱਕੇ ਪੰਜਾਬੀ ਗਾਇਕਾਂ ਨੂੰ ਪੰਜਾਬੀ ਮਾਂ ਬੋਲੀ ਤੋਂ ਮੁਆਫੀ ਮੰਗਣ ਲਈ ਕਿਹਾ ਹੈ ਨਾਲ ਉਹਨਾ ਵੱਲੋਂ ਪਿਛਲੇ ਦਿਨੀ ਸਿਧੂ ਮੂਸੇਵਾਲੇ ਦੇ ਪ੍ਰੋਗਰਾਮ ਦੇ ਵਿਰੋਧ ਵਿੱਚ ਧਰਨਾ ਦਿਤਾ ਸੀ
ਹੁਣ ਉਹਨਾਂ ਵੱਲੋਂ ਪੰਜਾਬੀ ਗਾਇਕ ਬੱਬੂ ਮਾਨ ਨੂੰ ਇੱਕ ਚਿੱਠੀ ਲਿਖੀ ਗਈ ਹੈ। ਚਿੱਠੀ ਵਿੱਚ ਲਿਖਿਆ ਹੈ ਕਿ-ਮਾਨਯੋਗ ਤੇਜਿੰਦਰ ਸਿੰਘ ਉਰਫ ਬੱਬੂ ਮਾਨ ਜੀ, ਬਹੁਤ ਖੁਸ਼ੀ ਦੀ ਗਲ੍ਹ ਹੈ ਕਿ 21-03-2018 ਨੂੰ ਪਟਿਆਲਾ ਦੇ ਵਿੱਚ ਸਥਿਤੀ ਪੰਜਾਬੀ ਭਾਸ਼ਾ ਅਤੇ ਪੰਜਾਬੀ ਸਭਿਆਚਾਰ ਦਾ ਮੱਕਾ ਮੰਨਣ ਵਾਲੇ ਪੰਜਾਬੀ ਯੂਨੀਵਰਸਿਟੀ ਵਿੱਚ ਆਪਣਾ ਪ੍ਰੋਗਰਾਮ ਦੇਣ ਲਈ ਜਾ ਰਹੇ ਹੋ|
ਜਰੂਰ ਜਾਓ ਤੇ ਪੰਜਾਬੀ ਭਾਸ਼ਾ ਅਤੇ ਪੰਜਾਬੀ ਸਭਿਆਚਾਰ ਦੀ ਉਤਸਸ ਕਰਨ ਵਾਲੇ ਗਾਣੇ ਗਾਓ| ਆਤਮ ਹੱਤਿਆ ਕਰਨ ਲਈ ਮਜਬੂਰ ਹੋਣ ਵਾਲੇ ਕਿਸਾਨ ਨੂੰ ਜਿਉਣ ਲਈ ਉਤਸਾਹਿਤ ਕਰਨ ਵਾਲੇ ਗਾਣੇ ਗਾਓ| ਨੌਜਵਾਨਾਂ ਦੇ ਮੰਨਾਂ ਵਿੱਚ ਦੇਸ਼ ਭਗਤੀ ਦਾ ਪਿਆਰ ਜਗਾਉਣ ਲਈ ਗਾਣਾ ਗਾਉਂਦੇ ਹੋਏ ਵਿਸ਼ਵ ਸ਼ਾਂਤੀ ਦਾ ਸੰਦੇਸ਼ ਤੁਹਾਡੇ ਗੀਤਾਂ ਦੇ ਜਰੀਏ ਦਿਓ|ਭਗਵਾਨ ਵਲੋਂ ਦਿੱਤੀ ਗਈ ਸੁਰ ਤਾਂ ਉਸ ਪਰਮਾਤਮਾ ਦੀ ਉਸਤਤ ਕਰਨ ਲਈ ਹਮੇਸ਼ਾ ਵਰਤੋ ਕਰਨਾ ਚਾਹੀਦਾ ਹੈ
ਨਾ ਕਿ ਹਥਿਆਰੀਪਨ, ਸ਼ਰਾਬੀਪਨ ਅਤੇ ਲੱਚਰਪਨ ਦੀ ਉਸਤਤ| ਇਸਦਾ ਜਿਕਰ ਮੈਂ ਇਸ ਲਈ ਕਰ ਰਿਹਾ ਹਾਂ ਕਿਉਂਕਿ ਤੁਹਾਡੇ ਵੱਲੋਂ ਗਾ ਚੁੱਕੇ ਕੁੱਝ ਗਾਣਿਆਂ ਦੇ ਵਿੱਚ ਹਥਿਆਰੀਪਨ, ਸ਼ਰਾਬੀਪਨ ਅਤੇ ਲੱਚਰਪਨ ਦਾ ਉਸਤਤ ਹੋ ਚੁੱਕਿਆ ਹੈ, ਜਿਵੇਂ ”ਮਿੱਤਰਾਂ ਨੁੰ ਸ਼ੋਕ ਹਥਿਆਰਾ ਦਾ”, ”ਚੌਥਾ ਪੈਂਗ ਲਾ ਕੇ ਤੇਰੀ ਬਾਂਹ ਫੱੜਣੀ”, ”ਚੱਕ ਲੋ ਰਿਵਾਲਵਰ, ਰਫਲਾਂ ਬਈ ਕਬਜਾ ਲੈਣਾ ਹੈ” ਆਦਿ|
”ਇੱਕ ਬਾਬਾ ਨਾਨਕ ਸੀ ਜਿਸਨੇ ਤੁਰ ਕੇ ਦੁਨਿਆਂ ਗਾਹ ਤੀ” ਅਤੇ ”ਏ ਦੋਏ ਨੈਣਾਂ” ਗਾਉਣ ਵਾਲੇ ਤੁਹਾਡੇ ਸੁਰ ਨੂੰ ਮੈਂ ਸਲਾਮ ਕਰਦਾ ਹੋਏ ਬੇਨਤੀ ਕਰਦਾ ਹਾਂ ਕਿ ਪੰਜਾਬੀ ਯੂਨੀਵਰਸਿਟੀ ਦੇ ਵੇਹੜੇ ਤੇ ਉਸ ਪਰਮਾਤਮਾ ਨੁੰ ਉਸਤਤ ਕਰਨ ਵਾਲੇ ਗੀਤ ਜਰੂਰ ਗਾਓ|ਬਹੁਤ ਹੀ ਨਿਮਰਤਾ ਨਾਲ ਹੋਰ ਇੱਕ ਬੇਨਤੀ ਹੈ
ਕਿ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਦਾ ਮੱਕਾ ਮੰਨਣ ਵਾਲੀ ਪੰਜਾਬੀ ਯੂਨੀਵਰਸਿਟੀ ਦੇ ਵਿਹੜੇ ਵਿੱਚ ਤੁਹਾਡੇ ਵੱਲੋਂ ਗਾ ਚੁੱਕੇ ਹਥਿਆਰੀ, ਸ਼ਰਾਬੀ ਅਤੇ ਲੱਚਰ ਗਾਣਿਆਂ ਦੇ ਕਾਰਨ ਸਭ ਦੇ ਸਾਹਮਣੇ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਤੋਂ ਮਾਫੀ ਮੰਗੋ ਤਾਂਕਿ ਤੁਹਾਡੇ ਉੱਤੇ ਲੱਗੇ ਹੋਏ ਦਾਗ, ਕਲੰਕ ਉਸ ਪਵਿੱਤਰ ਪੰਜਾਬੀ ਯੂਨੀਵਰਸਿਟੀ ਦੀ ਧਰਤੀ ਤੇ ਹਮੇਸ਼ਾ ਲਈ ਧੁਲ ਜਾਵੇ|ਮੈਂ ਇਹ ਬੇਨਤੀ ਇਸ ਲਈ ਕਰ ਰਿਹਾ ਹਾਂ
ਕਿਉਂਕਿ ਇਹ ਮੋਕਾ ਤੁਹਾਨੂੰ ਫਿਰ ਨਹੀਂ ਮਿਲੇਗਾ| ਦੁਨਿਆਂ ਦੇ ਵਿੱਚ ਤੁਹਾਡਾ ਸਭ ਤੋਂ ਵੱਡਾ ਫੈਨ ਤਾਂ ਮੈਂ ਹਾਂ ਕਿਉਂਕਿ ਤੁਹਾਡੇ ਤੇ ਲੱਗਾ ਹੋਇਆ ਦਾਗ, ਕਲੰਕ ਨੂੰ ਧੁਲਣ ਲਈ ਮੈਂ ਲਗਾਤਾਰ ਕੰਮ ਕਰ ਰਿਹਾ ਹਾਂ ਕਿਉਂਕਿ ਮਾਤਾ ਕੁਲਬੀਰ ਕੋਰ ਦੇ ਸਪੁੱਤਰ ਤੇਜਿੰਦਰ ਸਿੰਘ ਉੱਤੇ 100 ਸਾਲ ਤੋਂ ਬਾਦ ਵੀ ਕੋਈ ਉਂਗਲੀ ਉਠਾ ਕੇ ਇਹ ਨਾ ਬੋਲੇ ਕਿ ਇਹ ਤਾਂ ਹਥਿਆਰੀ, ਸ਼ਰਾਬੀ ਅਤੇ ਲੱਚਰ ਗਾਣੇ ਗਾਉਂਦਾ ਸੀ|

ਮੈਨੂੰ ਪੁਰੀ ਆਸ ਤੇ ਉਮੀਦ ਹੈ ਕਿ ਤੁਹਾਡੇ ਵਰਗੇ ਸੁਝਵਾਨ, ਬੁੱਧੀਜੀਵੀ ਮੇਰੇ ਸੁਝਾਵ ਤੇ ਜਰੂਰ ਗੋਰ ਕਰਨਗੇ ਅਤੇ ਪੰਜਾਬੀ ਭਾਸ਼ਾ ਸੱਭਿਆਚਾਰ ਨੂੰ ਉੱਚੇ ਪੱਧਰ ਤੇ ਰੱਖਣ ਲਈ ਥੱਲੇ ਆਏਗਾ| ਧੰਨਵਾਦ ਸਹਿਤ-ਪੰਜਾਬੀ ਮਾ ਬੋਲੀ ਦਾ ਸੇਵਕ,ਪੰਡਿਤਰਾਓ ਧਰੇਨਵਰ.ਬੱਬੂ ਮਾਨ ਦਾ ਜੋ ਨਾ ਸਿਰਫ ਆਪਣੇ ਗੀਤਾਂ ਦੇ ਨਾਲ ਨਾਲ ਆਪਣੇ ਬੇਬਾਕ ਸੁਭਾਅ ਕਰਕੇ ਵੀ ਚਰਚਾ ਵਿੱਚ ਰਹਿੰਦਾ ਹਨ।

ਬੱਬੂ ਮਾਨ ਨੇ ਪਹਿਲਾਂ “ਜੱਟ ਦੀ ਜੂਨ ਬੁਰੀ” ਗਾਇਆ ਸੀ ਤਾਂ ਅੱਜ “ਮੰਡੀਆਂ ‘ਚ ਜੱਟ ਰੁਲਦਾ” ਤੇ “ਸ਼ਹਿਰ ਤੇਰਾ ਬਿੱਲੋ ਮੇਰਾ ਪਿੰਡ ਖਾ ਗਿਆ” ਵਰਗੇ ਗੀਤ ਵੀ ਗਾਏ ਹਨ।ਹੁਣ ਦੇਖਣਾ ਇਹ ਹੋਵੇਗਾ ਕਿ ਪੰਡਿਤ ਰਾਓ ਧਨੇਵਰ ਦੀ ਇਸ ਚਿੱਠੀ ਦਾ ਬੱਬੂ ਮਾਨ ਵੱਲੋਂ ਕੀ ਜਵਾਬ ਦਿੱਤਾ ਜਾਵੇਗਾ।