ਵੱਡੀ ਖ਼ਬਰ ! Gadar Movie Wale Actor di hoyi Mout – ਗਦਰ ਫਿਲਮ

ਭਾਰ ਘਟਾਉਣਾ ਅੱਜ ਕੱਲ ਦੇ ਲੋਕਾਂ ਦੀ ਇੱਕ ਤੇਜ਼ੀ ਨਾਲ ਵਧਣ ਵਾਲੇ ਚਾਇਸ ਬਣਦਾ ਜਾ ਰਿਹਾ ਹੈ । ਪ੍ਰੰਤੂ ਕਈ ਵਾਰ ਅਜਿਹਾ ਕਰਨਾ ਖਤਰਨਾਕ ਵੀ ਹੋ ਸਕਦਾ ਹੈ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਕਲਾਕਾਰ ਬਾਰੇ ਹੀ ਦੱਸਣ ਜਾ ਰਹੇ ਹਾਂ ਜਿਸ ਨੂੰ ਕਿ ਭਾਰ ਘਟਾਉਣਾ ਏਨਾ ਮਹਿੰਗਾ ਪਿਆ ਕਿ ਉਸ ਨੂੰ ਇਸ ਪਿੱਛੇ ਆਪਣੀ ਜ਼ਿੰਦਗੀ ਹੀ ਗਵਾਉਣੀ ਪੈ ਗਈ । 2001 ਵਿੱਚ ਆਈ ਸਨੀ ਦਿਓਲ ਦੀ ਫ‍ਿਲ‍ਮ ਗਦਰ ਇੱਕ ਪ੍ਰੇਮ ਕਥਾ ਨੂੰ ਤਾਂ ਤੁਸੀ ਭੁੱਲੇ ਨਹੀਂ ਹੋਵੋਗੇ।ਇਸ ਫ‍ਿਲ‍ਮ ਵਿੱਚ ਸਨੀ ਦਿਓਲ ਦੇ ਨਾਲ ਕਾਮੇਡੀ ਕਰਦੇ ਨਜ਼ਰ ਆਏ ਦਰਮ‍ਿਆਨ ਸਿੰਘ ਯਾਨੀ ਵਿਵੇਕ ਸ਼ੌਕ ਨੂੰ ਵੀ ਤੁਸੀ ਨਹੀਂ ਭੁੱਲੇ ਹੋਵੋਗੇ।ਬਾਲੀਵੁੱਡ ਵਿੱਚ ਕਾਮੇਡੀ ਦੇ ਜਰ‍ੀਏ ਨਾਮ ਕਮਾਉਂਣ ਵਾਲੇ ਵਿਵੇਕ ਸ਼ੌਕ ਦਾ ਨਿਧਨ 10 ਜਨਵਰੀ 2011 ਨੂੰ ਸਰਜਰੀ ਦੇ ਚਲਦੇ ਹੋਇਆ।

ਬਾਲੀਵੁੱਡ ‘ਚ ਲੀਡ ਐਕਟਰਜ਼ ਹੀ ਫਿਲਮਾਂ ਨੂੰ ਸਫਲ ਨਹੀਂ ਬਣਾਉਂਦੇ ਬਲਕਿ ਹਾਸਰਸ ਕਲਾਕਾਰ ਵੀ ਆਪਣੀ ਕਾਮੇਡੀ ਨਾਲ ਫਿਲਮਾਂ ਦੇ ਬਾਕਸ ਆਫਿਸ ‘ਤੇ ਪੈਸਾ ਬਟੋਰਨ ‘ਚ ਮਦਦਗਾਰ ਹੁੰਦੇ ਹਨ। ਕਾਮੇਡੀ ਦਾ ਦਾਇਰਾ ਅੱਜ ਇੰਨਾ ਵੱਧ ਗਿਆ ਹੈ ਕਿ ਉਸ ਨੂੰ ਇਕ ਪ੍ਰੋਫੈਸ਼ਨ ਦੇ ਤੌਰ ‘ਤੇ ਦੇਖਿਆ ਜਾਂਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਬਾਲੀਵੁੱਡ ਦਾ ਇਕ ਮਸ਼ਹੂਰ ਕਾਮੇਡੀਅਨ ਖੁਦ ਨੂੰ ਫਿਲਮਾਂ ‘ਚ ਸਲਿਮ ਦਿਖਾਉਣ ਦੇ ਚੱਕਰ ‘ਚ ਜਾਨ ਗੁਆ ਬੈਠਾ ਸੀ। ਅਸਲ ‘ਚ ਇਹ ਕਾਮੇਡੀਅਨ ਚਾਹੁੰਦਾ ਸੀ ਕਿ ਪਰਦੇ ‘ਚ ਉਹ ਹੀਰੋ ਵਰਗਾ ਸਲਿਮ ਤੇ ਹੈਂਡਸਮ ਦਿਖੇ।

ਇਸ ਲਈ ਉਸ ਨੇ ਖੁਦ ਨੂੰ ਬਦਲਣ ਦੀ ਸਖਤ ਮਿਹਨਤ ਵੀ ਕੀਤੀ ਪਰ ਸਲਿਮ ਹੋਣ ਦੇ ਚੱਕਰ ‘ਚ ਉਸ ਦੀ ਜਾਨ ਚਲੀ ਜਾਵੇਗੀ ਅਜਿਹਾ ਇਸ ਐਕਟਰ ਨੇ ਕਦੇ ਵੀ ਨਹੀਂ ਸੋਚਿਆ ਹੋਵੇਗਾ। ਇਸ ਐਕਟਰ ਦੀ ਮੌਤ ਸਿਰਫ 48 ਸਾਲ ਦੀ ਉਮਰ ‘ਚ ਦਿਲ ਦਾ ਦੌਰਾ ਪੈਣ ਕਾਰਨ ਹੋ ਗਈ ਸੀ।

ਇੱਥੇ ਅਸੀਂ ਗੱਲ ਕਰ ਰਹੇ ਹਾਂ ਮਸ਼ਹੂਰ ਹਾਸਰਸ ਕਲਾਕਾਰ ਵਿਵੇਦ ਸ਼ੌਕ ਦੀ। ਜੀ ਹਾਂ ਉਹੀ ਵਿਵੇਕ ਜਿਨ੍ਹਾਂ ਨੂੰ ਤੁਸੀਂ ਜਸਪਾਲ ਭੱਟੀ ਦੇ 90 ਦੇ ਦਹਾਕੇ ਦੇ ਕਾਮੇਡੀ ਸ਼ੋਅ ‘ਫਲਾਪ ਸ਼ੋਅ’ ‘ਚ ਦੇਖਿਆ ਸੀ। ਵਿਵੇਕ ਨੇ ਆਪਣੀ ਬਿਹਤਰੀਨ ਅਦਾਕਾਰੀ ਤੇ ਸ਼ਾਨਦਾਰ ਕਾਮਿਕ ਟਾਈਮਿੰਗ ਨਾਲ ਲੋਕਾਂ ਨੂੰ ਬਹੁਤ ਹਸਾਇਆ ਸੀ ਪਰ ਇਕ ਛੋਟੀ ਜਿਹੀ ਗਲਤੀ ਨੇ ਉਸ ਦੀ ਜਾਨ ਲੈ ਲਈ।

ਇੰਨਾ ਹੀ ਨਹੀਂ ਧਰਮਿੰਦਰ ਦੇ ਵੱਡੇ ਬੇਟੇ ਸੰਨੀ ਦਿਓਲ ਦੀ ਸੁਪਰਹਿੱਟ ਫਿਲਮ ‘ਗਦਰ’ ‘ਚ ਆਪਣੀ ਕਾਮੇਡੀ ਨਾਲ ਵਿਵੇਕ ਨੇ ਸਾਰਿਆ ਦਾ ਦਿਲ ਜਿੱਤ ਲਿਆ ਸੀ। ਸਿਨੇਮਾ ਜਗਤ ‘ਚ ਇਹ ਫਿਲਮ ਵੱਡੀ ਸੁਪਰਹਿੱਟ ਸਿੱਧ ਹੋਈ ਸੀ। ਤੁਹਾਨੂੰ ਦੱਸ ਦੇਈਏ ਕਿ ਵਿਵੇਕ ਨੂੰ ਕਈ ਪੰਜਾਬੀ ਫਿਲਮਾਂ ‘ਚ ਵੀ ਦੇਖਿਆ ਗਿਆ ਹੈ। ਅਸਲ ‘ਚ ਵਿਵੇਕ ਵੀ ਚਾਹੁੰਦਾ ਸੀ ਕਿ ਉਹ ਹੀਰੋ ਵਾਂਗ ਸਲਿਮ ਤੇ ਫਿੱਟ ਦਿਖੇ। ਉਹ ਆਪਣਾ ਭਾਰ ਘੱਟ ਕਰਨ ਲਈ 3 ਜਨਵਰੀ 2011 ਨੂੰ ਸਰਜਰੀ (ਲਿਪੋਸਕਸ਼ਨ ਸਰਜਰੀ) ਕਰਾਉਣ ਠਾਣੇ ਦੇ ਇਕ ਨਰਸਿੰਗ ਹੋਮ ਗਏ ਪਰ ਸਰਜਰੀ ਦੇ 2 ਘੰਟੇ ਬਾਅਦ ਪਤਾ ਲੱਗਾ ਕਿ ਉਨ੍ਹਾਂ ਦੀ ਹਾਲਤ ਵਧੇਰੇ ਵਿਗੜ ਗਈ ਹੈ।

ਤਿੰਨ ਵਾਰ ਦਿਲ ਦਾ ਦੌਰਾ ਪੈਣ ਤੋਂ ਬਾਅਦ ਵਿਵੇਕ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਡਾਕਟਰ ਨੇ ਵਿਵੇਕ ਦੀ ਮੌਤ ਤੋਂ ਬਾਅਦ ਦੱਸਿਆ, ”ਉਨ੍ਹਾਂ ਦੇ ਦਿਲ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ, ਉਨ੍ਹਾਂ ਨੂੰ ਤਿੰਨ ਐਂਮਰਜੈਂਸੀ ਸ਼ਾਕ ਵੀ ਦਿੱਤੇ ਗਏ ਸਨ। ਉਹ ਲਾਈਫ ਸੁਪੋਰਟ ਸਿਸਟਮ ‘ਤੇ ਜੀ ਰਹੇ ਸਨ ਤੇ ਫਿਰ ਕੋਮਾ ‘ਚ ਚਲੇ ਗਏ।” ਇਸ ਤੋਂ 7 ਦਿਨ ਬਾਅਦ ਭਾਵ 10 ਜਨਵਰੀ 2011 ਨੂੰ ਉਨ੍ਹਾਂ ਨੂੰ ਦਿਹਾਂਤ ਹੋ ਗਿਆ।