ਵੱਡੀ ਖ਼ਬਰ ! Gurvinder Brar di wife da mout da karn aya – ਸਾਹਮਣੇ

ਕੱਲ੍ਹ ਬੀਤੀ ਸ਼ਾਮ ਇਹ ਦੁੱਖਦਾਈ ਖਬਰ ਮਿਲੀ ਕਿ ਪ੍ਰਸਿੱਧ ਪੰਜਾਬੀ ਗਾਇਕ ਗੁਰਵਿੰਦਰ ਬਰਾੜ ਦੀ ਪਤਨੀ ਅਤੇ ਬਹੁਤ ਹੀ ਨਾਮਵਰ ਨਾਟਕਕਾਰ ਅਜਮੇਰ ਸਿੰਘ ਔਲਖ ਦੀ ਬੇਟੀ ਸੁਹਜਪ੍ਰੀਤ ਨੇ ਖੁਦਕੁਸ਼ੀ ਕਰ ਲਈ ਹੈ । ਪ੍ਰਾਪਤ ਜਾਣਕਾਰੀ ਮੁਤਾਬਕ ਬੀਤੀ ਦੇਰ ਸ਼ਾਮ

ਸੁਹਜਪ੍ਰੀਤ ਨੇ ਖ਼ੁਦਕੁਸ਼ੀ ਕਰ ਲਈ ਪਰ ਨਾ ਪਰਿਵਾਰਿਕ ਮੈਂਬਰਾਂ ਤੇ ਨਾ ਹੀ ਪੁਲਿਸ ਨੇ ਇਸ ਤੱਥ ਦੀ ਪੁਸ਼ਟੀ ਨਹੀਂ ਕੀਤੀ ਹੈ।

ਔਲਖ ਪਰਿਵਾਰ ਨੇੜਲੇ ਸੂਤਰਾਂ ਦਾ ਕਹਿਣਾ ਹੈ ਕਿ ਉਹ ਬੀਤੇ ਸਾਲ ਆਪਣੇ ਪਿਤਾ ਅਜਮੇਰ ਔਲਖ ਦੇ ਦੇਹਾਂਤ ਤੋਂ ਬਾਅਦ ਸਦਮੇ ਵਿੱਚ ਸੀ ਤੇ ਵਿਸ਼ਵ ਰੰਗਮੰਚ ਦਿਵਸ ਵਾਲੇ ਦਿਨ ਉਸ ਨੇ ਇਹ ਕਦਮ ਚੁੱਕ ਲਿਆ। ਪਰੰਤੂ ਉਨ੍ਹਾਂ ਆਪਣੀ ਫੇਸਬੁੱਕ ਰਾਹੀਂ ਬੀਤੀ ਸਵੇਰ ਰੰਗਮੰਚ ਦਿਵਸ ਦੀਆਂ ਮੁਬਾਰਕਾਂ ਵੀ ਦਿੱਤੀਆਂ ਸਨ ਤੇ ਉਸ ਤੋਂ ਪਹਿਲਾਂ ਉਹ ਮਰਹੂਮ ਟੋਨੀ ਬਾਤਿਸ਼ ਨੂੰ ਸਮਰਪਿਤ ਰੰਗਮੰਚ ਕਲਾ ਉਤਸਵ ਬਾਰੇ ਵੀ ਕੁਝ ਦਿਨ ਪਹਿਲਾਂ ਸੱਦਾ ਪੱਤਰ ਦੇ ਚੁੱਕੀ ਹੈ।

ਉਸ ਦੀਆਂ ਗਤੀਵਿਧੀਆਂ ਤੋਂ ਇੰਝ ਨਹੀਂ ਜਾਪਦਾ ਕਿ ਉਹ ਸਦਮੇ ਵਿੱਚ ਸੀ। ਸੁਹਜ ਦੇ ਗੁਆਂਢੀਆਂ ਮੁਤਾਬਕ ਉਹ ਬਾਅਦ ਦੁਪਹਿਰ ਤਿੰਨ ਕੁ ਵਜੇ ਆਪਣੇ ਮਾਡਲ ਟਾਊਨ ਫੇਜ਼-1 ਸਥਿਤ ਘਰ ਵਿੱਚ ਆਈ ਸੀ ਪਹਿਲੀ ਮੰਜ਼ਲ ‘ਤੇ ਆਪਣੇ ਕਮਰੇ ਵਿੱਚ ਚਲੀ ਗਈ। ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਉਨ੍ਹਾਂ ਦਾ ਪੁੱਤਰ ਨਜ਼ਰ ਨਿਵਾਜ ਟਿਊਸ਼ਨ ਪੜ੍ਹ ਕੇ ਘਰ ਆਇਆ।

ਇਸ ਤੋਂ ਤੁਰੰਤ ਬਾਅਦ ਸੁਹਜਪ੍ਰੀਤ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਸਪੱਸ਼ਟ ਹੋ ਸਕੇਗਾ।

ਸੁਹਜਪ੍ਰੀਤ ਖ਼ੁਦ ਵੀ ਪਰਪੱਕ ਰੰਗਕਰਮੀ ਸੀ। ਉਸ ਨੇ ਅੰਨ੍ਹੇ ਨਿਸ਼ਾਨਚੀ ਨਾਟਕ ਰਾਹੀਂ ਆਪਣੇ ਰੰਗਮੰਚ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਅਣਗਿਣਤ ਨਾਟਕ ਖੇਡਣ ਤੋਂ ਇਲਾਵਾ ਕਈ ਫ਼ਿਲਮਾਂ ਤੇ ਤਕਰੀਬਨ ਦੋ ਦਰਜਨ ਹਿੱਟ ਵੀਡੀਓਜ਼ ਦੇਣ ਵਾਲੀ ਸੁਹਜਪ੍ਰੀਤ ਆਪਣੇ ਪਿੱਛੇ ਪਤੀ ਗੁਰਵਿੰਦਰ ਬਰਾੜ, ਧੀ ਨੂਰ ਤੇ ਪੁੱਤਰ ਨਜ਼ਰ ਨਿਵਾਜ ਨੂੰ ਛੱਜ ਗਏ ਹਨ। ਔਲਖ ਪਰਿਵਾਰ ਨੂੰ ਅਜਮੇਰ ਔਲਖ ਦੀ ਮੌਤ ਦੇ ਥੋੜ੍ਹੇ ਅਰਸੇ ਬਾਅਦ ਇਹ ਦੂਜਾ ਵੱਡਾ ਸਦਮਾ ਲੱਗਾ ਹੈ।