ਮਸ਼ਹੂਰ ਪੰਜਾਬੀ ਗਾਇਕ ਗੁਰਵਿੰਦਰ ਬਰਾੜ ਦੀ ਪਤਨੀ ਦੀ ਖੁਦਕੁਸ਼ੀ ਦਾ ਕਾਰਨ ਸਾਹਮਣੇ ਆਇਆ…

ਨਾਟਕਕਾਰ ਤੇ ਰੰਗਮੰਚ ਵਿਚ ਰਾਸ਼ਟਰੀ ਪੱਧਰ ‘ਤੇ ਮਸ਼ਹੂਰ ਅਜਮੇਰ ਸਿੰਘ ਔਲਖ ਦੀ ਨਾਟਕਕਾਰ ਬੇਟੀ ਸੁਹਜ ਦੀਪ ਬਰਾੜ ਨੇ ਆਪਣੇ ਪਿਤਾ ਤੋਂ ਵਿਛੜਣ ਦੀ ਯਾਦ ‘ਚ ਭਾਵੁਕ ਹੋ ਕੇ ਖੁਦਕੁਸ਼ੀ ਕੀਤੀ। ਪਿਤਾ ਨਾਲ ਉਸਦਾ ਲਗਾਅ ਕਾਫੀ ਸੀ।

ਤਿੰਨ ਭੈਣਾਂ ਵਿਚ ਸਭ ਤੋਂ ਵੱਡੀ ਸੁਹਜ ਬਰਾੜ ਪਿਤਾ ਦੇ ਵਿਛੜਣ ਦਾ ਸਦਮਾ ਸਹਿ ਨਹੀਂ ਸਕੀ, ਜਿਸ ਕਾਰਨ ਉਸਨੇ ਇਸ ਸੰਸਾਰ ਨੂੰ ਅਲਵਿਦਾ ਕਹਿੰਦਿਆਂ ਖੁਦਕੁਸ਼ੀ ਕਰ ਲਈ। ਇਸ ਗੱਲ ਦੀ ਪੁਸ਼ਟੀ ਥਾਣਾ ਕੈਂਟ ਮੁਖੀ ਨਰਿੰਦਰ ਸ਼ਰਮਾ ਨੇ ਵੀ ਕੀਤੀ। ਸੁਹਜ ਬਰਾੜ ਦਾ ਸਥਾਨਕ ਸ਼ਮਸ਼ਾਨਘਾਟ ‘ਚ ਅੰਤਿਮ ਸੰਸਕਾਰ ਕੀਤਾ ਗਿਆ ਜਦਕਿ ਉਸਦੀ ਬੇਟੀ ਨੇ ਬੁੱਧਵਾਰ ਨੂੰ ਪੇਪਰ ਦੇਣ ਤੋਂ ਬਾਅਦ ਆਪਣੇ ਪਿਤਾ ਤੇ ਭਰਾ ਨਾਲ ਮਿਲ ਕੇ ਅੰਤਿਮ ਸੰਸਕਾਰ ਕੀਤਾ।

ਇਸ ਮੌਕੇ ਗਾਇਕੀ ਤੇ ਕਲਾਮੰਚ ਨਾਲ ਜੁੜੇ ਕਈ ਨਾਟਕਕਾਰ ਅਤੇ ਮ੍ਰਿਤਕਾ ਦੀ ਕਲਾ ਨੂੰ ਪਰਖਣ ਵਾਲੇ ਲੋਕ ਵੱਡੀ ਗਿਣਤੀ ਵਿਚ ਮੌਜੂਦ ਸਨ। ਅੰਤਿਮ ਦਰਸ਼ਨਾਂ ਲਈ ਲੋਕਾਂ ਦਾ ਤਾਂਤਾ ਲੱਗਿਆ ਹੋਇਆ ਸੀ। ਮੰਗਲਵਾਰ ਰਾਤ ਲਗਭਗ 9:30 ਵਜੇ ਸੁਹਜ ਬਰਾੜ ਨੇ ਆਪਣੇ ਪਿਤਾ ਦੀਆਂ ਯਾਦਾਂ ‘ਚ ਭਾਵੁਕ ਹੋ ਕੇ ਘਰ ਦੀ ਪਹਿਲੀ ਮੰਜ਼ਿਲ ‘ਤੇ ਫਾਹਾ ਲੈ ਲਿਆ ਸੀ। ਥਾਣਾ ਕੈਂਟ ਮੁਖੀ ਨਰਿੰਦਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਹਜ ਦੀਪ ਬਰਾੜ ਦੇ ਪਿਤਾ ਅਜਮੇਰ ਸਿੰਘ ਦੀ ਕਰੀਬ ਇਕ ਸਾਲ ਪਹਿਲਾਂ ਮੌਤ ਹੋ ਗਈ ਸੀ, ਜਿਸ ਤਹਿਤ ਮਾਨਸਾ ਵਿਚ ਅਜਮੇਰ ਦੀ ਯਾਦ ਵਿਚ ਲੋਕਾਂ ਵੱਲੋਂ ਇਕ ਸਮਾਗਮ ‘ਯਾਦਾਂ ਅਜਮੇਰ ਦੀਆਂ’ ਰਖਵਾਇਆ ਸੀ, ਜਿਸ ਵਿਚ ਸੁਹਜ ਦਾ ਪਤੀ ਗੁਰਵਿੰਦਰ ਬਰਾੜ ਵੀ ਪਹੁੰਚੇ ਹੋਏ ਸੀ। ਉਨ੍ਹਾਂ ਦੱਸਿਆ ਕਿ ਸ਼ਾਮ ਨੂੰ ਜਦੋਂ ਸੁਹਜ ਆਪਣੇ ਬੇਟੇ ਨਾਲ ਘਰ ‘ਚ ਸੀ ਤਾਂ ਉਸਨੇ ਆਪਣੇ ਘਰ ਦੀ ਪਹਿਲੀ ਮੰਜ਼ਿਲ ‘ਤੇ ਜਾ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਥਾਣਾ ਮੁਖੀ ਨੇ ਕਿਹਾ ਕਿ ਮ੍ਰਿਤਕਾ ਦੇ ਵਾਰਿਸਾਂ ਅਨੁਸਾਰ ਸੁਹਜ ਨੂੰ ਆਪਣੇ ਪਿਤਾ ਨਾਲ ਬਹੁਤ ਲਗਾਅ ਸੀ ਅਤੇ ਉਹ ਅਕਸਰ ਹੀ ਉਨ੍ਹਾਂ ਦੀਆਂ ਯਾਦਾਂ ਵਿਚ ਖੋਹੀ ਰਹਿੰਦੀ ਸੀ।

Your ads will be inserted here by

Easy Plugin for AdSense.

Please go to the plugin admin page to
Paste your ad code OR
Suppress this ad slot.

ਪਰਿਵਾਰਕ ਮੈਂਬਰਾਂ ਅਨੁਸਾਰ ਮੰਗਲਵਾਰ ਨੂੰ ਜਦੋਂ ਉਸਦੇ ਪਿਤਾ ਦੀ ਯਾਦ ਵਿਚ ਮਾਨਸਾ ਵਿਖੇ ਸਮਾਗਮ ਕਰਵਾਇਆ ਜਾ ਰਿਹਾ ਸੀ ਤਾਂ ਉਸੇ ਸਮੇਂ ਸੁਹਜ ਆਪਣੇ ਪਿਤਾ ਦੀ ਯਾਦ ‘ਚ ਇੰਨੀ ਭਾਵੁਕ ਹੋਈ ਕਿ ਉਸਨੇ ਖੁਦਕੁਸ਼ੀ ਵਰਗਾ ਖਤਰਨਾਕ ਕਦਮ ਚੁੱਕ ਲਿਆ। ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕਾ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਨੂੰ ਉਸਦੇ ਵਾਰਿਸਾਂ ਹਵਾਲੇ ਕਰ ਕੇ ਮ੍ਰਿਤਕਾ ਦੀ ਮਾਂ ਮਨਜੀਤ ਕੌਰ ਦੇ ਬਿਆਨਾਂ ‘ਤੇ 174 ਤਹਿਤ ਕਾਰਵਾਈ ਕਰ ਦਿੱਤੀ ਸੀ।

ਜ਼ਿਕਰਯੋਗ ਹੈ ਕਿ ਮਸ਼ਹੂਰ ਨਾਟਕਕਾਰ ਅਜਮੇਰ ਔਲਖ ਦੀਆਂ ਤਿੰਨ ਬੇਟੀਆਂ ਹੀ ਸਨ ਅਤੇ ਸਭ ਤੋਂ ਵੱਡੀ ਬੇਟੀ ਸੁਹਜ ਦੀਪ ਸੀ ਜੋ ਬਚਪਨ ਤੋਂ ਹੀ ਆਪਣੇ ਪਿਤਾ ਨਾਲ ਸਟੇਜ ‘ਤੇ ਅਦਾਕਾਰੀ ਕਰਨ ਲੱਗੀ ਸੀ। ਮ੍ਰਿਤਕਾ ਦੀ ਬੇਟੀ ਰੂਹ ਜੀਨਤ ਕੌਰ ਜੋ ਕਿ 10ਵੀਂ ਦੀ ਪ੍ਰੀਖਿਆ ਦੇ ਰਹੀ ਹੈ। ਬੁੱਧਵਾਰ ਨੂੰ ਉਸਦਾ ਸ਼ਹਿਰ ਦੇ ਪ੍ਰੀਖਿਆ ਕੇਂਦਰ ‘ਚ ਗਣਿਤ ਦਾ ਪੇਪਰ ਸੀ। ਜੀਨਤ ਪੇਪਰ ਦੇਣ ਤੋਂ ਬਾਅਦ ਹੀ ਆਪਣੇ ਪਿਤਾ ਅਤੇ ਭਰਾ ਨਾਲ ਆਪਣੀ ਮਾਂ ਦਾ ਸਸਕਾਰ ਕਰਨ ਸ਼ਮਸ਼ਾਨਘਾਟ ਪਹੁੰਚੀ ਸੀ।
ਮੰਮੀ ਤੁਹਾਨੂੰ ਕਦੇ ਭੁੱਲ ਨਹੀਂ ਪਾਵਾਂਗੇ ..

ਅੰਤਿਮ ਸੰਸਕਾਰ ਮੌਕੇ ਮ੍ਰਿਤਕਾ ਦੇ ਦੋਵੇਂ ਬੱਚੇ ਵਾਰ-ਵਾਰ ਕਹਿ ਰਹੇ ਸੀ ਕਿ ਮੰਮੀ ਤੁਸੀਂ ਸਾਨੂੰ ਛੱਡ ਕੇ ਚਲੇ ਗਏ, ਅਸੀਂ ਤੁਹਾਨੂੰ ਕਦੇ ਵੀ ਭੁੱਲ ਨਹੀਂ ਪਾਵਾਂਗੇ। ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਨੇ ਕਿਹਾ ਕਿ ਗਾਇਕ ਗੁਰਵਿੰਦਰ ਬਰਾੜ ਦੇ ਪਰਿਵਾਰ ਲਈ ਇਹ ਬਹੁਤ ਹੀ ਦੁੱਖ ਦੀ ਘੜੀ ਹੈ ਅਤੇ ਅਸੀਂ ਸਾਰੇ ਪੰਜਾਬੀ ਗਾਇਕ ਆਪਣੇ ਸਾਥੀ ਗਾਇਕ ਬਰਾੜ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹੇ ਹਾਂ। ਉਨ੍ਹਾਂ ਕਿਹਾ ਕਿ ਭਗਵਾਨ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਜਗ੍ਹਾ ਦੇਵੇ। ਪੰਜਾਬੀ ਫਿਲਮ ਇੰਸਟਰੀ ਨਾਲ ਜੁੜੇ ਅਮਰਦੀਪ ਗਿੱਲ ਨੇ ਕਿਹਾ ਕਿ ਜਿਵੇਂ ਹੀ ਉਨ੍ਹਾਂ ਨੂੰ ਸੁਹਜ ਦੀ ਖੁਦਕੁਸ਼ੀ ਬਾਰੇ ਪਤਾ ਲਗਾ ਤਾਂ ਉਹ ਆਪਣੇ ਆਪ ਨੂੰ ਸੰਭਾਲ ਨਹੀਂ ਸਕੇ। ਕਿਉਂਕਿ ਪਹਿਲੀ ਵਾਰ ‘ਚ ਤਾਂ ਉਨ੍ਹਾਂ ਨੂੰ ਯਕੀਨ ਹੀ ਨਹੀਂ ਹੋਇਆ ਪਰ ਜਿਵੇਂ ਹੀ ਉਨ੍ਹਾਂ ਨੂੰ ਹੋਰਨਾਂ ਲੋਕਾਂ ਤੋਂ ਪਤਾ ਲੱਗਾ ਤਾਂ ਉਹ ਖਬਰ ਸੁਣ ਕੇ ਬਹੁਤ ਦੁਖੀ ਹੋਏ।