ਕੁੜੀ ਨੂੰ ਕਾਰ ਚ ਛੱਡ ਫਰਾਰ ਹੋਏ ਮੁੰਡੇ, ਪੁੱਛਗਿੱਛ ਦੌਰਾਨ ਹੋਇਆ ਵੱਡਾ ਖੁਲਾਸਾ ! ਪੂਰੀ ਖ਼ਬਰ

ਤੁਹਾਡਾ ਇਥੇ ਆਉਣ ਤੇ ਸਾਡੀ ਸਾਰੀ ਟੀਮ ਦਿਲੋਂ ਧੰਨਵਾਦ ਕਰਦੀ ਹੈ ! ਸਾਡਾ ਟੀਚਾ ਤੁਹਾਡੇ ਤੱਕ ਸੱਚੀ ਖ਼ਬਰ ਪਹੁੰਚਣਾ !
ਇਕ ਮੁਸਲਿਮ ਲੜਕੀ ਨੂੰ ਜ਼ਬਰਦਸਤੀ ਅਗਵਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਚਾਰ ਦੋਸ਼ੀ ਪੁਲਸ ਪਾਰਟੀ ਨੂੰ ਵੇਖ ਕੇ ਕਾਰ ਛੱਡ ਕੇ ਭੱਜਣ ਵਿਚ ਸਫ਼ਲ ਹੋ ਗਏ। ਪੁਲਸ ਨੇ ਕਾਰ ਨੂੰ ਕਬਜ਼ੇ ਵਿਚ ਲੈ ਕੇ ਚਾਰੇ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰਕੇ ਉਕਤ ਦੀ ਭਾਲ ਸ਼ੁਰੂ ਕਰ ਦਿੱਤੀ ਹੈ।ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਤਿੱਬੜ ਪੁਲਸ ਸਟੇਸ਼ਨ ਦੇ ਇੰਚਾਰਜ ਅਵਤਾਰ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਨਾਲ ਗੁਰਦਾਸਪੁਰ-ਮੁਕੇਰੀਆਂ ਸੜਕ ‘ਤੇ ਤਿੱਬੜੀ ਨਹਿਰ ਦੇ ਪੁੱਲ ਤੇ ਖੜ੍ਹੇ ਸੀ ਕਿ ਇਕ ਆਲਟੋ ਕਾਰ ਪੁਲਸ ਪਾਰਟੀ ਨੂੰ ਵੇਖ ਕੇ ਕੁਝ ਪਿੱਛੇ ਹੀ ਰੁਕ ਗਈ ਅਤੇ ਕਾਰ ਵਿਚ ਸਵਾਰ ਚਾਰ ਲੋਕ ਕਾਰ ਛੱਡ ਕੇ ਭੱਜਣ ਵਿਚ ਸਫ਼ਲ ਹੋ ਗਏ। ਇਸ ਦੌਰਾਨ ਜਦੋਂ ਉਨ੍ਹਾਂ ਕਾਰ ਦੇ ਕੋਲ ਜਾ ਕੇ ਵੇਖਿਆ ਤਾਂ ਕਾਰ ਵਿਚ ਇਕ ਲੜਕੀ ਬੈਠੀ ਸੀ ਜੋ ਬਹੁਤ ਹੀ ਸਹਿਮੀ ਹੋਈ ਸੀ। ਇਸ ਦੌਰਾਨ ਇਕ ਹੋਰ ਮਹਿਲਾ ਵੀ ਮੌਕੇ ‘ਤੇ ਪਹੁੰਚ ਗਈ ਅਤੇ ਉਕਤ ਮਹਿਲਾ ਨੇ ਆਪਣਾ ਨਾਮ ਮਾਸੂ ਪਤਨੀ ਲਾਡੀ ਨਿਵਾਸੀ ਪਿੰਡ ਚਾਵਾ ਦੱਸਿਆ।ਮਾਸੂ ਨੇ ਪੁਲਸ ਪਾਰਟੀ ਨੂੰ ਦੱਸਿਆ ਕਿ ਜੋ ਕਾਰ ਵਿਚ ਲੜਕੀ ਬੈਠੀ ਹੈ ਉਹ ਉਸ ਦੀ ਨਨਾਣ ਰੇਸ਼ਮਾ (16) ਪੁੱਤਰੀ ਕਾਸਮਦੀਨ ਹੈ। ਮਾਸੂ ਨੇ ਦੱਸਿਆ ਕਿ ਉਹ ਅਤੇ ਉਸ ਦੀ ਨਨਾਣ ਰੇਸ਼ਮਾ ਪਿੰਡ ਪੰਧੇਰ ਦੇ ਕੋਲ ਸੜਕ ‘ਤੇ ਪਸ਼ੂ ਚਰਾ ਰਹੇ ਸੀ ਕਿ ਫੜੀ ਗਈ ਕਾਰ ਸਾਡੇ ਕੋਲ ਆ ਕੇ ਰੁਕੀ। ਕਾਰ ਵਿਚ ਸਵਾਰ ਚਾਰ ਨੌਜਵਾਨਾਂ ‘ਚੋਂ ਇਕ ਮੌਜੂ ਪੁੱਤਰ ਯਕੂਬ ਨਿਵਾਸੀ ਮਕੌੜਾ ਨੇ ਰੇਸ਼ਮਾ ਦਾ ਹੱਥ ਫੜ ਕੇ ਕਿਹਾ ਕਿ ਉਹ ਉਸ ਨਾਲ ਨਿਕਾਹ ਕਰਨਾ ਚਾਹੁੰਦਾ ਹੈ ਅਤੇ ਉਸ ਨੂੰ ਜ਼ਬਰਦਸਤੀ ਅਗਵਾ ਕਰਕੇ ਲੈ ਜਾ ਰਿਹਾ ਹੈ ਜੋ ਕਿਸੇ ਨੇ ਕਰਨਾ ਹੈ ਕਰ ਲਵੇ।ਮਾਸੂ ਨੇ ਦੱਸਿਆ ਕਿ ਮੈਂ ਜਦ ਮੌਜੂ ਦਾ ਵਿਰੋਧ ਕੀਤਾ ਤਾਂ ਹੋਰ ਤਿੰਨ ਲੜਕੇ ਵੀ ਕਾਰ ਤੋਂ ਹੇਠਾਂ ਆ ਗਏ ਅਤੇ ਚਾਰਾਂ ਨੇ ਰੇਸ਼ਮਾ ਨੂੰ ਜ਼ਬਰਦਸਤੀ ਕਾਰ ਵਿਚ ਪਾ ਲਿਆ ਅਤੇ ਗੁਰਦਾਸਪੁਰ ਵੱਲ ਭੱਜ ਗਏ।ਪੁਲਸ ਅਧਿਕਾਰੀ ਅਵਤਾਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਜਾਂਚ ਵਿਚ ਪਾਇਆ ਗਿਆ ਹੈ ਕਿ ਮੌਜੂ ਦੇ ਨਾਲ ਜੋ ਤਿੰਨ ਲੜਕੇ ਸੀ, ਉਨ੍ਹਾਂ ਦੀ ਪਛਾਣ ਰਸ਼ੀਦ ਪੁੱਤਰ ਸੇਰੂ ਨਿਵਾਸੀ ਪਿੰਡ ਮੰਜ਼ੀਰੀ, ਸੋਨੂੰ ਪੁੱਤਰ ਭਜਨਾ ਨਿਵਾਸੀ ਦੋਰਾਂਗਲਾ (ਕਾਰ ਮਾਲਿਕ) ਅਤੇ ਆਲਮਵਾਨੀ ਪੁੱਤਰ ਸਤਰਵੀਸ ਨਿਵਾਸੀ ਗੁਰਦਾਸਪੁਰ ਦੇ ਰੂਪ ਵਿਚ ਹੋਈ ਹੈ।ਇਨ੍ਹਾਂ ਚਾਰਾਂ ਵਿਰੁੱਧ ਤਿੱਬੜ ਥਾਣੇ ਵਿਚ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਕਾਰ ਨੂੰ ਕਬਜ਼ੇ ਵਿਚ ਲਿਆ ਗਿਆ ਹੈ। ਦੋਸ਼ੀਆਂ ਦੀ ਤਾਲਾਸ਼ ਦੇ ਲਈ ਛਾਪੇਮਾਰੀ ਸ਼ੁਰੂ ਕੀਤੀ ਗਈ ਹੈ।ਤੁਹਾਡਾ ਇਥੇ ਆਉਣ ਤੇ ਸਾਡੀ ਸਾਰੀ ਟੀਮ ਦਿਲੋਂ ਧੰਨਵਾਦ ਕਰਦੀ ਹੈ ! ਸਾਡਾ ਟੀਚਾ ਤੁਹਾਡੇ ਤੱਕ ਸੱਚੀ ਖ਼ਬਰ ਪਹੁੰਚਣਾ !