ਹੇਟ ਸਟੋਰੀ 4’ ‘ਚ ਇਸ ਪੰਜਾਬੀ ਅਭਿਨੇਤਰੀ ਨੇ ਦਿੱਤੇ ਬੇਹੱਦ ਹੌਟ ਸੀਨਜ਼

ਹੇਟ ਸਟੋਰੀ 4’ ‘ਚ ਇਸ ਪੰਜਾਬੀ ਅਭਿਨੇਤਰੀ ਨੇ ਦਿੱਤੇ ਬੇਹੱਦ ਹੌਟ ਸੀਨਜ਼

‘ਹੇਟ ਸਟੋਰੀ 4’ ਦਾ ਟਰੇਲਰ ਹਾਲ ਹੀ ‘ਚ ਰਿਲੀਜ਼ ਹੋਇਆ ਹੈ, ਜਿਹੜਾ ਯੂਟਿਊਬ ‘ਤੇ ਟਰੈਂਡ ਕਰ ਰਿਹਾ ਹੈ। ਫਿਲਮ ‘ਚ ਉਰਵਸ਼ੀ ਰੌਤੇਲਾ, ਵਿਵਾਨ ਬਦੇਨਾ, ਕਰਨ ਵਾਹੀ ਤੇ ਗੁਲਸ਼ਨ ਗਰੋਵਰ ਮੁੱਖ ਭੂਮਿਕਾ ਨਿਭਾਅ ਰਹੇ ਹਨ।
PunjabKesariਇਨ੍ਹਾਂ ਦੇ ਨਾਲ ਇਕ ਪੰਜਾਬੀ ਅਭਿਨੇਤਰੀ ਵੀ ਹੈ, ਜਿਹੜੀ ਫਿਲਮ ‘ਚ ਉਰਵਸ਼ੀ ਰੌਤੇਲਾ ਨੂੰ ਟੱਕਰ ਦਿੰਦੀ ਨਜ਼ਰ ਆ ਰਹੀ ਹੈ।
PunjabKesariਇਸ ਪੰਜਾਬੀ ਅਭਿਨੇਤਰੀ ਦਾ ਨਾਂ ਹੈ ਇਹਾਨਾ ਢਿੱਲੋਂ। ਇਹਾਨਾ ਦੀ ਇਹ ਪਹਿਲੀ ਬਾਲੀਵੁੱਡ ਫਿਲਮ ਹੈ। ਟਰੇਲਰ ‘ਚ ਉਸ ਦੀ ਸ਼ਾਨਦਾਰ ਅਦਾਕਾਰੀ ਸਾਫ ਦੇਖੀ ਜਾ ਸਕਦੀ ਹੈ।
PunjabKesariਦੱਸਣਯੋਗ ਹੈ ਕਿ ਇਹਾਨਾ ਢਿੱਲੋਂ ‘ਡੈਡੀ ਕੂਲ ਮੁੰਡੇ ਫੂਲ’, ‘ਟਾਈਗਰ’ ਤੇ ‘ਠੱਗ ਲਾਈਫ’ ਵਰਗੀਆਂ ਪੰਜਾਬੀ ਫਿਲਮਾਂ ‘ਚ ਨਜ਼ਰ ਆ ਚੁੱਕੀ ਹੈ।
PunjabKesariਇਹਾਨਾ ਢਿੱਲੋਂ ਪੰਜਾਬੀ ਫਿਲਮ ਇੰਡਸਟਰੀ ਦੀਆਂ ਖੂਬਸੂਰਤ ਅਭਿਨੇਤਰੀਆਂ ‘ਚ ਸ਼ਾਮਲ ਹੈ।
PunjabKesariਸੋਸ਼ਲ ਮੀਡੀਆ ‘ਤੇ ਉਹ ਅਕਸਰ ਆਪਣੇ ਫੈਨਜ਼ ਲਈ ਤਸਵੀਰਾਂ ਤੇ ਵੀਡੀਓਜ਼ ਪੋਸਟ ਕਰਦੀ ਰਹਿੰਦੀ ਹੈ।
PunjabKesariਅੱਜ ਤੁਹਾਨੂੰ ਇਹਾਨਾ ਢਿੱਲੋਂ ਦੀਆਂ ਕੁਝ ਖੂਬਸੂਰਤ ਤਸਵੀਰਾਂ ਦਿਖਾਉਣ ਜਾ ਰਹੇ ਹਾਂ, ਜਿਨ੍ਹਾਂ ‘ਚ ਉਹ ਬੇਹੱਦ ਆਕਰਸ਼ਕ ਲੱਗ ਰਹੀ ਹੈ।​​​​​​​​​​​​​​​​​​​​​​​​​​​​ੲ