ਕੁੜੇ ਗੱਲ ਸਿਰੇ ਲੱਗੀ ਕਿਤੇ ਕੇ ਅਜੇ ਵੀ ਕਵਤਾ ਕਹਾਣੀਆਂ ਲਿਖਣ ਦੇ ਚੱਕਰ ਵਿਚ ਹੀ ਆਪਣਾ ਟਾਈਮ ਖਰਾਬ ਕਰੀਂ ਜਾਂਦੀ ਏ?

ਤੂੰ ਕੌਣ ਮੈਂ ਖਾਹਮਖਾਹ- ਗੁਰੂਦੁਆਰੇ ਮੱਥਾ ਟੇਕਣ ਜਾਂਦੀ ਦਾ ਅੱਗੋਂ ਤੁਰੀ ਆਉਂਦੀ ਗੁਆਂਢੀਆਂ ਦੀ ਕੁੜੀ ਨਾਲ ਮੇਲ ਹੋ ਗਿਆ ਤੇ ਉਹ ਉਸਨੂੰ ਉਚੇਚਾ ਖਲਿਆਰ ਕੇ ਪੁੱਛਣ ਲੱਗੀ। ਕੱਲ ਦੇਖਣ ਆਏ ਸੀ ਸੁਣਿਆਂ ਤੈਨੂੰ ਕੁੜੇ ਗੱਲ ਸਿਰੇ ਲੱਗੀ ਕਿਤੇ ਕੇ ਅਜੇ ਵੀ ਕਵਤਾ ਕਹਾਣੀਆਂ ਲਿਖਣ ਦੇ ਚੱਕਰ ਵਿਚ ਹੀ ਆਪਣਾ ਟਾਈਮ ਖਰਾਬ ਕਰੀਂ ਜਾਂਦੀ ਏ?”

“ਕਿਥੇ ਆਂਟੀ ਨਹੀਂ ਲੱਗੀ ਅਜੇ ਤੱਕ ਪਰ ਅੱਜ ਥੋਨੂੰ ਯਾਦ ਕਰਦਿਆਂ ਇੱਕ ਰਚਨਾ ਜਰੂਰ ਲਿਖੀ ਏ। ਤੁਸੀਂ ਪੜਿਓ ਜਰੂਰ ਤੁਹਾਡੀ ਟਾਈਮ ਲਾਈਨ ਤੇ ਵੀ ਸ਼ੇਅਰ ਕੀਤੀ ਆ, ਨਾਲੇ ਤੁਹਾਡੇ ਤੇ ਬਾਹਲੀ ਢੁੱਕਦੀ ਵੀ ਏ”

“ਕੀ ਨਾਮ ਰਖਿਆ ਏ ਤੂੰ ਆਪਣੀ ਕਵਿਤਾ ਦਾ”? ਆਂਟੀ ਨਾਮ ਤੇ ਥੋੜਾ ਅਜੀਬ ਜਿਹਾ ਈ ਰਖਿਆ ਏ, ਤੂੰ ਕੌਣ ਮੈਂ ਖਾਹਮਖਾਹ। ਉਹ ਅੱਛਾ ਅੱਛਾ, ਚੰਗਾ ਧੀਏ ਫੇਰ ਮੈਂ ਚੱਲਦੀ ਹਾਂ ਮੇਰੇ ਪਾਠ ਦਾ ਵੇਲਾ ਹੋ ਗਿਆ ਏ। ਵਾਗਰੂ-ਵਾਗਰੂ ਨਿੰਦਿਆ ਚੁਗਲੀ ਤੋਂ ਬਚਾਈਂ ਮੇਰੇ ਮਾਲਕਾ।

ਹਰਪ੍ਰੀਤ ਸਿੰਘ ਜਵੰਦਾ।

(ਸਤਿ ਸੀ੍ ਆਕਾਲ ਜੀ ਲਿਖਤਾਂ ਵਧੀਆ ਲੱਗਣ ਤਾਂਂ ਸ਼ੇਅਰ ਜਰੂਰ ਕਰਦਿਆ ਕਰੋ। ਅਗਰ ਤੁਸੀਂ ਲਿਖਦੇ ਹੋੋ ਤਾਂ ਸਾਨੂੰ ਅਣਮੁੱਲੇ ਵਿਚਾਰ ਪੇਜ ਦੇ ਇਨਬੋਕਸ ਵਿੱਚ ਆਪਣੀ ਲਿਖਤ ਭੇਜ ਸਕਦੇ ਹੋ। ਅਸੀਂ ਆਪਣੇ ਪੇਜ ਪੋਸਟ ਕਰ ਦਿਆਂਗੇ। ਧੰਨਵਾਦ ਜੀ)