ਵੱਡੀ ਖ਼ਬਰ ! Punjabi famous singer Miss Pooja da piya Panga – ਮਾਮਲਾ ਦਰਜ

ਮਸ਼ਹੂਰ ਪੰਜਾਬੀ ਗਾਇਕਾ ਮਿਸ ਪੂਜਾ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ । ਤਾਜ਼ਾ ਖ਼ਬਰਾਂ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਇਸ ਪੂਜਾ ਦੇ ਇੱਕ ਗੀਤ “ਜੀਜੂ” ਨੂੰ ਲੈ ਕੇ ਉਹ ਮੁਸ਼ਕਿਲਾਂ ਦੇ ਘੇਰੇ ਵਿੱਚ ਫਸ ਸਕਦੇ ਹਨ।

 

ਇਸੇ ਗੀਤ ਨੂੰ ਲੈ ਕੇ ਮਿਸ ਪੂਜਾ ਖਿਲਾਫ ਨੰਗਲ ਦੀ ਅਦਾਲਤ ਵੱਲੋਂ ਮਾਮਲਾ ਦਰਜ ਕਰਨ ਦੀ ਹਦਾਇਤ ਕੀਤੀ ਗਈ ਹੈ ।

ਜੇਕਰ ਤੁਸੀਂ ਇਸ ਗੀਤ ਦੀ ਵੀਡੀਓ ਦੇਖੀ ਹੋਵੇ ਤਾਂ ਇਸ ਵਿਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਵੀਡੀਓ ਦੌਰਾਨ ਕੁਝ ਅਜਿਹੇ ਕਿਰਦਾਰ ਦਿਖਾਏ ਗਏ ਹਨ ਜੋ ਕਿ ਹਿੰਦੂ ਧਰਮ ਨਾਲ ਸੰਬੰਧ ਰੱਖਦੇ ਹਨ । ਜਿਨ੍ਹਾਂ ਉੱਪਰ ਕਾਫ਼ੀ ਇਤਰਾਜ਼ ਜਤਾਇਆ ਗਿਆ ਹੈ

ਇਸੇ ਤੇ ਹੀ ਚੱਲਦਿਆਂ ਐਡਵੋਕੇਟ ਸੰਦੀਪ ਕੌਸ਼ਲ ਵੱਲੋਂ ਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਲੋਕ ਗਾਇਕ ਮਿਸ ਪੂਜਾ ਵੱਲੋਂ ਆਪਣੇ ਗੀਤ ”ਜੀਜੂ” ਵਿੱਚ ਭੜਕਾਉਣ ਦੇ ਮਾਮਲੇ ਦੇ ਤਹਿਤ ਅਦਾਲਤ ਵਿੱਚ ਸ਼ਿਕਾਇਤ ਕੀਤੀ ਗਈ ਸੀ।

ਜਿਸ ਤੋਂ ਬਾਅਦ ਮਾਨਯੋਗ ਗ੍ਰਾਮੀਣ ਅਦਾਲਤ ਨੰਗਲ ਦੇ ਜੱਜ ਵੱਲੋਂ ਮਿਸ ਪੂਜਾ ਅਤੇ ਤਿੰਨ ਹੋਰ ਜਾਣਿਆ ਖਿਲਾਫ ਧਾਰਾ 295A, 499, 500 ਆਈ.ਪੀ.ਸੀ ਦੇ ਤਹਿਤ ਮਾਮਲਾ ਦਰਜ਼ ਕਰ ਲਿਆ ਹੈ।

ਜਿਸ ਸਬੰਧੀ ਅਦਾਲਤ ਨੇ ਨੰਗਲ ਨੂੰ ਐੱਸ.ਐੱਚ.ਓ ਨੂੰ ਹਦਾਇਤ ਦਿੱਤੀ ਸੀ। ਜਿਸ ਤੋਂ ਬਾਅਦ ਮਿਸ ਪੂਜਾ ‘ਤੇ ਮਾਮਲਾ ਦਰਜ਼ ਕੀਤਾ ਗਿਆ ਹੈ। ਇਸ ਪੂਰੇ ਮਾਮਲੇ ਤੋਂ ਬਾਅਦ ਇਸ ਪੂਜਾ ਦੀ ਬੱਸਾਂ ਵਾਲੇ ਪੂਰੇ ਆਸਾਰ ਹਨ।